ਫਿਲਮ 'ਮੋਹ' ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਹੋਈ ਸ਼ੁਰੂ, ਅਦਾਕਾਰਾ ਸਰਗੁਨ ਮਹਿਤਾ ਨੇ ਸੈੱਟ ਤੋਂ ਸ਼ੇਅਰ ਕੀਤੀ ਵੀਡੀਓ
Film 'Moh' second schedule shooting begins: ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਫਿਲਮ ਸੌਂਕਣ-ਸੌਂਕਣੇ ਤੋਂ ਬਾਅਦ ਮੁੜ ਜਲਦ ਆਪਣੀ ਨਵੀਂ ਫਿਲਮ 'ਮੋਹ' ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗੀ। ਹਾਲ ਹੀ ਵਿੱਚ ਫਿਲਮ 'ਮੋਹ' ਦੇ ਦੂਜੇ ਸੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਸਰਗੁਨ ਮਹਿਤਾ ਨੇ ਸੈੱਟ ਤੋਂ ਵੀਡੀਓ ਸ਼ੇਅਰ ਕੀਤੀ ਹੈ।
Image Source: Instagram
ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਸਰਗੁਨ ਮਹਿਤਾ ਨਾਲ ਗੀਤਾਜ਼ ਬਿੰਦਰਖੀਆ ਵੀ ਨਜ਼ਰ ਆਉਣਗੇ। ਇਹ ਦੋਵੇਂ ਕਲਾਕਾਰ ਇਸ ਫਿਲਮ ਵਿੱਚ ਇੱਕਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
ਸਰਗੁਨ ਮਹਿਤਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਸਰਗੁਨ ਮਹਿਤਾ ਨੇ ਹਾਲ ਹੀ ਵਿੱਚ ਫਿਲਮ ਮੋਹ ਦੇ ਦੂਜੇ ਸ਼ੂਟਿੰਗ ਸੈਡਿਊਲ ਦੀਆਂ ਕੁਝ ਝਲਕਿਆਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਸਰਗੁਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ, ਇਸ ਵਿੱਚ ਨਿਰਦੇਸ਼ਕ ਜਗਦੀਪ ਸਿੱਧੂ ਤੇ ਗੀਤਾਜ਼ ਤੇ ਫਿਲਮ ਟੀਮ ਦੇ ਬਾਕੀ ਲੋਕ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਰਗੁਨ ਤੇ ਹੋਰਨਾਂ ਲੋਕ ਆਪੋ ਆਪਣੇ ਕੰਮਾਂ ਵਿੱਚ ਰੁਝੇ ਹਨ। ਫਿਲਮ ਦੀ ਸ਼ੂਟਿੰਗ ਜਾਰੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਰਗੁਨ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਸੀ ਫਿਲਮ ਮੋਹ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਇਸ ਪੋਸਟ ਦੇ ਨਾਲ ਸਰਗੁਨ ਨੇ ਕੈਪਸ਼ਨ ਵਿੱਚ ਲਿਖਿਆ ਸੀ, "ਤੇਰੇ ਮੇਰੇ ਇਸ਼ਕ ਤੇ ਦੁਨੀਆ ਠੁਕਗੀ... ਪਰ ਤੈਂਨੂੰ ਮੈਂ ਕਰੇ ਜੁਦਾ ਏ ਦੁਨੀਆ ਦੇ ਪੱਲੇ ਨੀ" MOH ❤❤️?❤ IN CINEMAS THIS SEPTEMBER
Image Source: Instagram
ਪੰਜਾਬੀ ਸੁਪਰਹਿੱਟ ਫਿਲਮ ਕਿਸਮਤ ਦੇ ਨਿਰਦੇਸ਼ਕ ਜਗਦੀਪ ਸਿੱਧੂ ਆਨ ਰੋਲ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ਨੇ ਆਪਣੀ ਮੋਸਟ ਅਵੇਟਿਡ ਫਿਲਮ 'ਮੋਹ' ਦਾ ਐਲਾਨ ਕਰਨ ਤੋਂ ਬਾਅਦ ਇਸ ਦੀ ਸ਼ੂਟਿੰਗ ਪੂਰੀ ਕਰਨ ਵਿੱਚ ਲੱਗੇ ਹੋਏ ਹਨ। ਦੱਸ ਦਈਏ ਕਿ ਸਿੱਧੂ ਦੀ ਫਿਲਮ ਦੀ ਕਹਾਣੀ 167 ਪੰਨਿਆਂ ਦੀ ਦੱਸੀ ਜਾ ਰਹੀ ਹੈ। ਜੋ ਕਿ ਪੂਰੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਭ ਤੋਂ ਲੰਬੀਆਂ ਲਿਖੀਆਂ ਗਈਆਂ ਸਕ੍ਰਿਪਟਾਂ ਚੋਂ ਇੱਕ ਹੈ, ਤੇ ਇਸ ਫਿਲਮ ਦੀ ਸ਼ੂਟਿੰਗ ਵੀ ਦੋ ਗੇੜ ਵਿੱਚ ਕੀਤੀ ਜਾ ਰਹੀ ਹੈ।
ਇਸ ਦੌਰਾਨ, ਲੀਡ ਰੋਲ ਸਰਗੁਨ ਅਤੇ ਗੀਤਾਜ਼ ਦੇ ਕਿਰਦਾਰਾਂ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਜਗਦੀਪ ਸਿੱਧੂ ਨੇ ਖੁਲਾਸਾ ਕੀਤਾ ਕਿ ਸਰਗੁਨ ਮਹਿਤਾ ਫਿਲਮ ਵਿੱਚ ਇੱਕ ਅਜਿਹੇ ਰੋਲ ਵਿੱਚ ਨਜ਼ਰ ਆਵੇਗੀ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਉਸ ਨੇ ਸਰਗੁਨ ਨੂੰ ਫਿਲਮ ਛੱਡਣ ਦੀ ਬੇਨਤੀ ਵੀ ਕੀਤੀ ਕਿਉਂਕਿ ਉਸ ਦਾ ਰੋਲ ਬੇਹੱਦ ਔਖਾ ਹੈ, ਪਰ ਸਰਗੁਨ ਨੇ ਮੁਸ਼ਕਿਲਾਂ ਨਾਲ ਲੜਦੇ ਹੋਏ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਹੈ।ਜਗਦੀਪ ਸਿੱਧੂ ਨੇ ਦੱਸਿਆ ਕਿ ਜਦੋਂ ਉਹ ਸਰਗੁਣ ਮਹਿਤਾ ਦੇ ਨਾਲ ਨਿਭਾਏ ਜਾਣ ਵਾਲੇ ਕਿਰਦਾਰ ਬਾਰੇ ਵਿਚਾਰ ਕਰ ਰਹੇ ਸੀ, ਤਾਂ ਗੀਤਾਜ਼ ਬਿੰਦਰਖੀਆ ਵੀ ਉਸ ਦੇ ਵਿਚਾਰਾਂ ਵਿੱਚ ਨਹੀਂ ਸੀ।
Image Source: Instagram
ਹੋਰ ਪੜ੍ਹੋ: ਸ਼ਾਹਿਦ ਕਪੂਰ ਨੇ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਮਿਲ ਕੇ ਰਿਕ੍ਰੀਏਟ ਕੀਤਾ ਫਿਲਮ DDLJ ਦਾ ਸੀਨ, ਵੇਖੋ ਤਸਵੀਰਾਂ
ਹੁਣ ਤੱਕ ਫਿਲਮ ਦੇ ਟਾਈਟਲ ਪੋਸਟਰ ਰਿਲੀਜ਼ ਡੇਟ ਦੇ ਨਾਲ ਸ਼ੇਅਰ ਕੀਤੇ ਜਾ ਚੁੱਕੇ ਹਨ। ਜਗਦੀਪ ਸਿੱਧੂ ਦੀ ਲਿਖੀ ਅਤੇ ਨਿਰਦੇਸ਼ਿਤ ਫਿਲਮ ‘ਮੋਹ’ 23 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਗੀਤਾਜ਼ ਆਪਣੀ ਇਸ ਫਿਲਮ ਰਾਹੀਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਹੁਣ ਫੈਨਜ਼ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।
View this post on Instagram