ਮਨੋਰੰਜਨ ਜਗਤ ਦੇ ਡੇਲੀਗੇਸ਼ਨ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ,ਕਰਨ ਜੌਹਰ ਨੇ ਸਾਂਝੀ ਕੀਤੀ ਤਸਵੀਰ
ਭਾਰਤੀ ਫਿਲਮ ਅਤੇ ਮਨੋਰੰਜਨ ਜਗਤ ਦੇ ਇੱਕ ਡੇਲੀਗੇਸ਼ਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਮਨੋਰੰਜਨ,ਜਗਤ ਲਈ ਜੀਐੱਸਟੀ ਦੀਆਂ ਦਰਾਂ ਘੱਟ ਰੱਖਣ ਦੀ ਮੰਗ ਪੀਐੱਮ ਦੇ ਸਾਹਮਣੇ ਰੱਖੀ । ਇਸ ਡੇਲੀਗੇਸ਼ਨ 'ਚ ਅਕਸ਼ੇ ਕੁਮਾਰ ,ਅਜੇ ਦੇਵਗਣ ਅਤੇ ਕਰਣ ਜੌਹਰ ,ਰਾਕੇਸ਼ ਰੌਸ਼ਨ ਅਤੇ ਸੈਂਸਰ ਬੋਰਡ ਦੇ ਪ੍ਰਮੁੱਖ ਪ੍ਰਸੁੰਨ ਜੋਸ਼ੀ ਸ਼ਾਮਿਲ ਸਨ ।
ਹੋਰ ਵੇਖੋ: ਗੁਰਦਾਸ ਮਾਨ ਨੇ ਕੀਤੀ ਮਿਸ ਪੂਜਾ ਦੀ ਗਾਇਕੀ ਦੀ ਤਾਰੀਫ ,ਮਿਸ ਪੂਜਾ ਨੇ ਕਿਹਾ ਮੈਂ ਪਵਾਂਗੀ ਰੋ ,ਵੇਖੋ ਵੀਡਿਓ
https://twitter.com/PIB_India/status/1074986471466110977
ਪੀਐੱਮ ਨਾਲ ਮੀਟਿੰਗ ਤੋਂ ਬਾਅਦ ਇਹ ਡੇਲੀਗੇਸ਼ਨ ਕਾਫੀ ਖੁਸ਼ ਨਜ਼ਰ ਆਇਆ । ਕਿਉਂਕਿ ਇਸ ਡੇਲੀਗੇਸ਼ਨ ਵੱਲੋਂ ਰੱਖੀਆਂ ਗਈਆਂ ਮੰਗਾ 'ਤੇ ਵਿਚਾਰ ਕਰਨ ਦਾ ਭਰੋਸਾ ਪੀਐੱਮ ਮੋਦੀ ਨੇ ਦਿਵਾਇਆ ਹੈ ।
ਹੋਰ ਵੇਖੋ:ਜੈਜ਼ੀ-ਬੀ ਛੋਟੀ ਮਾਂ ਨੂੰ ਯਾਦ ਕਰਕੇ ਹੋਏ ਇਮੋਸ਼ਨਲ, ਕੌਣ ਸੀ ਛੋਟੀ ਮਾਂ ਜਾਣੋਂ ਪੂਰੀ ਕਹਾਣੀ
https://www.instagram.com/p/BriRrQNnvJI/
ਕਰਨ ਜੌਹਰ ਨੇ ਵੀ ਇਸ ਮੀਟਿੰਗ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਉਨ੍ਹਾਂ ਨਾਲ ਕੀਤੀ ਸਕਰਾਤਮਕ ਗੱਲਬਾਤ 'ਤੇ ਖੁਸ਼ੀ ਜਤਾਈ ਹੈ ਅਤੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਪੀਐੱਮ ਨੇ ਵਿਚਾਰ ਕੀਤੇ ਜਾਣ ਦਾ ਭਰੋਸਾ ਦਿਵਾਇਆ ਹੈ ।
ਪੀਐੱਮ ਨੇ ਕਿਹਾ ਕਿ ਮਨੋਰੰਜਨ ਉਦਯੋਗ ਦੁਨੀਆ ਭਰ 'ਚ ਹਰਮਨ ਪਿਆਰਾ ਹੈ ਇਹ ਉਦਯੋਗ ਵਿਸ਼ਵ 'ਚ ਭਾਰਤ ਦੀ ਵੱਧਦੀ ਸਾਖ ਦਾ ਇੱਕ ਮਹੱਤਵਪੂਰਨ ਹਿੱਸਾ ਹੈ ।ਉਨ੍ਹਾਂ ਨੇ ਇਸ ਡੇਲੀਗੇਸ਼ਨ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਮੀਡੀਆ ਅਤੇ ਮਨੋਰੰਜਨ ਜਗਤ ਦੇ ਨਾਲ ਹੈ ਅਤੇ ਮਨੋਰੰਜਨ ਜਗਤ ਦੇ ਪ੍ਰਤੀਨਿਧੀਆਂ ਵੱਲੋਂ ਰੱਖੀਆਂ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਹੈ ।