ਫ਼ਿਲਮ Gehraiyaan ਦਾ ਪਹਿਲਾ ਗੀਤ "ਡੂਬੇ" ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ, ਐਕਟਰ ਸਿਧਾਂਤ ਚਤੁਰਵੇਦੀ, ਧੈਰਿਆ ਕਰਵਾ ਅਤੇ ਅਭਿਨੇਤਰੀ ਅਨੰਨਿਆ ਪਾਂਡੇ ਸਟਾਰਰ ਫ਼ਿਲਮ 'ਗਹਿਰਾਈਆਂ' ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਗੀਤ ਦਾ ਸਿਰਲੇਖ ਹੈ "ਡੂਬੇ"। ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
ਗੀਤ ਡੂਬੇ 'ਚ ਦੀਪਿਕਾ ਪਾਦੂਕੋਣ ਤੇ ਸਿਧਾਂਤ ਚਤੁਰਵੇਦੀ ਦੀ ਬੋਲਡ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਵੀਡੀਓ 'ਚ ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟੀਜ਼ਰ 'ਚ ਸੁਣਾਈ ਦੇਣ ਵਾਲੇ ਟਾਈਟਲ ਟਰੈਕ ਤੋਂ ਬਾਅਦ ਹੁਣ ਦਰਸ਼ਕ ਫ਼ਿਲਮ ਦੇ ਨਵੇਂ ਗੀਤ ਡੂਬੇ ਨੂੰ ਵੀ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਇਸ ਗੀਤ ਦੇ ਵੀਡੀਓ 'ਚ ਸਿਧਾਂਤ ਅਤੇ ਦੀਪਿਕਾ ਵਿਚਾਲੇ ਰੋਮਾਂਟਿਕ ਅਤੇ ਕਿਸਿੰਗ ਸੀਨ ਦਰਸਾਏ ਗਏ ਹਨ। ਗੀਤ 'ਚ ਦੋਹਾਂ ਦੀ ਕੈਮਿਸਟਰੀ ਵੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਟ ਉੱਤੇ ਇਸ ਦੀ ਜਾਣਕਾਰੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਸੀ।
View this post on Instagram
ਇਸ ਗੀਤ ਨੂੰ ਅੰਕੁਰ ਤਿਵਾਰੀ ਨੇ ਕੰਪੋਜ਼ ਕੀਤਾ ਹੈ ਤੇ ਇਸ ਦਾ ਸੰਗੀਤ ਕਬੀਰ ਕਠਪਾਲੀਆ ਅਤੇ ਸਾਵੇਰਾ ਨੇ ਦਿੱਤਾ ਹੈ। ਗੀਤ ਨੂੰ ਕੌਸਰ ਮੁਨੀਰ ਨੇ ਲਿਖਿਆ ਹੈ ਅਤੇ ਇਸ ਗੀਤ ਨੂੰ ਗਾਇਕਾ ਲੋਥਿਕਾ ਝਾਅ ਨੇ ਗਾਇਆ ਹੈ। ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਫ਼ਿਲਮ ਦੇ ਪਹਿਲੇ ਗੀਤ ਬਾਰੇ ਦੱਸਦੇ ਹੋਏ, ਅੰਕੁਰ ਤਿਵਾਰੀ ਨੇ ਕਿਹਾ, “ਕਬੀਰ, ਸਾਵੇਰਾ ਅਤੇ ਸਾਡੇ ਗੀਤਕਾਰ ਕੌਸਰ ਨੇ ਨੌਜਵਾਨਾਂ ਦੀ ਪਹੁੰਚ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸ਼ਾਨਦਾਰ ਕੰਮ ਕੀਤਾ ਹੈ। ਇਸ ਦੇ ਨਾਲ ਹੀ ਲੋਥਿਕਾ ਦੀ ਆਵਾਜ਼ ਨੇ ਗੀਤ ਨੂੰ ਲੈ ਕੇ ਨਵੀਂ ਤਾਜ਼ਗੀ ਦਾ ਅਹਿਸਾਸ ਕਰਵਾਇਆ ਹੈ।
Image Source: Instagram
ਸੰਗੀਤਕਾਰ ਕਬੀਰ ਕਠਪਾਲੀਆ ਨੇ ਕਿਹਾ ਕਿ ਫ਼ਿਲਮ ਅਤੇ ਇਸ ਦੇ ਸੰਗੀਤ 'ਤੇ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਸੀ। ਟੀਜ਼ਰ ਤੋਂ ਬਾਅਦ ਸਾਨੂੰ ਦਰਸ਼ਕਾਂ ਦਾ ਜੋ ਪਿਆਰ ਮਿਲ ਰਿਹਾ ਹੈ ਉਹ ਬਹੁਤ ਖ਼ਾਸ ਹੈ।
'ਗਹਿਰਾਈਆਂ' ਸਾਡੇ ਸਾਰਿਆਂ ਲਈ ਸੱਚਮੁੱਚ ਇੱਕ ਵਿਸ਼ੇਸ਼ ਐਲਬਮ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਸੁਣ ਕੇ ਉਨ੍ਹਾਂ ਹੀ ਆਨੰਦ ਲੈਣਗੇ ਜਿੰਨਾ ਅਸੀਂ ਇਸ ਨੂੰ ਬਣਾਉਣ ਦਾ ਆਨੰਦ ਲਿਆ ਹੈ।
ਹੋਰ ਪੜ੍ਹੋ : COVID-19 ਤੋਂ ਰਿਕਵਰ ਹੋਣ ਤੋਂ ਬਾਅਦ ਇਨ੍ਹਾਂ ਚੀਜਾਂ ਤੋਂ ਕਰੋ ਪਰਹੇਜ਼, ਨਹੀਂ ਤਾਂ ਠੀਕ ਹੋਣ 'ਚ ਲੱਗ ਸਕਦਾ ਹੈ ਵੱਧ ਸਮਾਂ
ਦੱਸਣਯੋਗ ਹੈ ਕਿ ਦੀਪਿਕਾ ਪਾਦੁਕੋਣ ,ਸਿਧਾਂਤ ਚਤੁਰਵੇਦੀ ਦੀ ਇਸ ਫਿਲਮ 'ਚ ਅਨੰਨਿਆ ਪਾਂਡੇ ਅਤੇ ਧੀਰਿਆ ਕਰਵਾ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫ਼ਿਲਮ 'ਚ ਅਭਿਨੇਤਾ ਨਸੀਰੂਦੀਨ ਸ਼ਾਹ ਅਤੇ ਰਜਤ ਕਪੂਰ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫ਼ਿਲਮ 11 ਫਰਵਰੀ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ 'ਚ ਰਿਲੀਜ਼ ਹੋਵੇਗੀ।