'ਦੋ ਦੂਣੀ ਪੰਜ' ਦੀ ਸ਼ੂਟਿੰਗ ਹੋਈ ਸ਼ੁਰੂ ਅੰਮ੍ਰਿਤ ਮਾਨ ਨੇ ਫੋਟੋ ਕੀਤੀ ਸਾਂਝੀ 

Reported by: PTC Punjabi Desk | Edited by: Shaminder  |  September 11th 2018 08:22 AM |  Updated: September 11th 2018 08:22 AM

'ਦੋ ਦੂਣੀ ਪੰਜ' ਦੀ ਸ਼ੂਟਿੰਗ ਹੋਈ ਸ਼ੁਰੂ ਅੰਮ੍ਰਿਤ ਮਾਨ ਨੇ ਫੋਟੋ ਕੀਤੀ ਸਾਂਝੀ 

ਅੰਮ੍ਰਿਤ ਮਾਨ ਜਿਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਆਪਣੀ ਕਿਸਮਤ ਆਜ਼ਮਾ ਰਹੇ ਨੇ ਅਤੇ ਗਾਇਕੀ ਵਾਂਗ ਅਦਾਕਾਰੀ ਦੇ ਖੇਤਰ 'ਚ ਵੀ ਉਨ੍ਹਾਂ ਦੀ ਮਕਬੂਲੀਅਤ ਵੱਧਦੀ ਜਾ ਰਹੀ ਹੈ । ਏਨੀਂ ਦਿਨੀਂ ਉਹ ਆਪਣੀ ਨਵੀਂ ਫਿਲਮ 'ਦੋ ਦੂਣੀ ਪੰਜ' ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ । ਇਸ ਫਿਲਮ 'ਚ ਉਹ ਮੁੱਖ ਕਿਰਦਾਰ ਦੇ ਤੌਰ 'ਤੇ ਨਜ਼ਰ ਆਉਣਗੇ ।ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਬਾਦਸ਼ਾਹ । ਜੀਂ ਹਾਂ ਬਾਦਸ਼ਾਹ ਅਪਰਾ ਫਿਲਮਸ ਨਾਲ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ।ਜਦਕਿ ਡਾਇਰੈਕਸ਼ਨ ਮਸ਼ਹੂਰ ਡਾਇਰੈਕਟਰ ਹੈਰੀ ਭੱਟੀ ।ਫਿਲਮ ਦੀ ਸ਼ੂਟ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ । ਇਸ ਫਿਲਮ ਦੇ ਮੁੱਖ ਹਿੱਸੇ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕੇ 'ਚ ਹੋਵੇਗੀ ।

ਹੋਰ ਵੇਖੋ : ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

https://www.instagram.com/p/BnkfTnenLUP/?hl=en&taken-by=amritmaan106

ਕੰਮ ਦੀ ਕੁਆਲਟੀ ਨੂੰ ਕੇਂਦਰ ਬਿੰਦੂ ਮੰਨਣ ਵਾਲੇ ਡਾਇਰੈਕਟਰ ਹੈਰੀ ਭੱਟੀ ਮੁਤਾਬਕ 'ਦੋ ਦੂਣੀ ਪੰਜ' ਅਜਿਹੀ ਫਿਲਮ ਹੈ ਜੋ ਪੰਜਾਬ 'ਚ ਸਿਨੇਮਾ ਦਾ ਰੂਪ ਬਦਲੇਗੀ ।'ਦੋ ਦੂਣੀ ਪੰਜ' ਵਿਸ਼ਵ ਭਰ 'ਚ ਗਿਆਰਾਂ ਜਨਵਰੀ ਦੋ ਹਜ਼ਾਰ ਉੱਨੀ 'ਚ ਰਿਲੀਜ਼ ਹੋਵੇਗੀ।ਅੱਜਕੱਲ੍ਹ ਫਿਲਮਾਂ ਸਿਰਫ ਮੰਨੋਰੰਜਨ ਦਾ ਸਾਧਨ ਹੀ ਨਹੀਂ ਰਹਿ ਗਈਆਂ ,ਬਲਕਿ ਹਰ ਫਿਲਮ ਮੇਕਰ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਫਿਲਮ 'ਚ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਜ਼ਰੂਰ ਦੇਣ।ਪਰ ਵਧੀਆ ਕਹਾਣੀ ਦੇ ਨਾਲ ਨਾਲ ਪ੍ਰੋਡਿਊਸਰਾਂ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ।

ਪਰ 'ਦੋ ਦੂਣੀ ਪੰਜ' ਫਿਲਮ  'ਚ ਫਿਲਮ ਮੇਕਰ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਹੈ ।ਫਿਲਮ 'ਚ ਮੁੱਖ ਕਿਰਦਾਰ ਨਿਭਾ ਰਹੇ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਇੱਕ ਕਲੈਪ ਬੋਰਡ ਦੀ ਫੋਟੋ ਪਾਈ ਹੈ ।ਜਿਸ ਤੋਂ ਪਤਾ ਲੱਗਦਾ ਹੈ ਕਿ ਦਸ ਸਤੰਬਰ ਤੋਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਇਸ ਫਿਲਮ ਨੂੰ ਲੈ ਕੇ ਅੰਮ੍ਰਿਤ ਮਾਨ ਕਾਫੀ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫਿਲਮ ਸਮਾਜ ਨੂੰ ਸੰਦੇਸ਼ ਦੇਣ 'ਚ ਫਿਲਮ ਦੀ ਟੀਮ ਕਾਮਯਾਬ ਰਹੇਗੀ । ਦੱਸ ਦਈਏ ਕਿ ਅੰਮ੍ਰਿਤ ਮਾਨ ਇਸ ਤੋਂ ਪਹਿਲਾਂ 'ਆਟੇ ਦੀ ਚਿੜ੍ਹੀ' ਫਿਲਮ 'ਚ ਵੀ ਕੰਮ ਕਰ ਰਹੇ ਨੇ । ਇਸ ਫਿਲਮ 'ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network