ਮਸ਼ਹੂਰ ਨਿਰਦੇਸ਼ਕ ਟੀ ਰਾਮਾ ਰਾਓ ਦਾ ਹੋਇਆ ਦੇਹਾਂਤ, 83 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਅੱਜ ਸਵੇਰੇ ਮਨੋਰੰਜਨ ਜਗਤ ਤੋਂ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਨਿਰਦੇਸ਼ਕ ਟੀ ਰਾਮਾ ਰਾਓ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਸੋਗ ਲਹਿਰ ਹੈ, ਕਈ ਬਾਲੀਵੁੱਡ ਤੇ ਟੌਲੀਵੁੱਡ ਸੈਲੇਬਸ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ।
Image Source: Twitter
ਜਾਣਕਾਰੀ ਮੁਤਾਬਕ ਨਿਰਦੇਸ਼ਕ ਟੀ ਰਾਮਾ ਰਾਓ 83 ਸਾਲਾਂ ਦੇ ਸਨ ਤੇ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ। ਇਸ ਦੇ ਚਲਦੇ ਉਨ੍ਹਾਂ ਨੂੰ ਇਲਾਜ ਲਈ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬੁੱਧਵਾਰ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਏ ਤੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿਤਾ।
ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਮੁਤਾਬਕ ਟੀ ਰਾਮਾ ਰਾਓ ਦੀ ਅੰਤਿਮ ਯਾਤਰਾ ਤੇ ਅੰਤਮ ਸਸਕਾਰ ਬੁੱਧਵਾਰ ਸ਼ਾਮ ਨੂੰ ਚੇਨਈ ਵਿਖੇ ਕੀਤਾ ਜਾਵੇਗਾ।
ਟੀ ਰਾਮਾ ਰਾਓ ਨੇ 1966 ਅਤੇ 2000 ਦੇ ਵਿਚਕਾਰ ਕਈ ਹਿੰਦੀ ਅਤੇ ਤੇਲਗੂ ਫਿਲਮਾਂ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1950 ਦੇ ਦਹਾਕੇ ਦੇ ਅਖੀਰ ਵਿੱਚ ਆਪਣੇ ਚਚੇਰੇ ਭਰਾ ਤਾਤੀਨੇਨੀ ਪ੍ਰਕਾਸ਼ ਰਾਓ ਅਤੇ ਕੋਟਾਯਾ ਪ੍ਰਤੀਗਾਤਮਾ ਦੇ ਸਹਾਇਕ ਨਿਰਦੇਸ਼ਕ ਵਜੋਂ ਕੀਤੀ।
ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਦਿਵਿਆ ਦੱਤਾ ਦੀ ਫ਼ਿਲਮ ਮਾਂ ਦੇ ਟ੍ਰੇਲਰ ਨੇ ਜਿੱਤਿਆ ਦਰਸ਼ਕਾਂ ਦਾ ਦਿਲ
1977 ਦੀ ਬਲਾਕਬਸਟਰ 'ਯਮਗੋਲਾ' ਨਿਰਦੇਸ਼ਕ ਟੀ ਰਾਮਾ ਰਾਓ ਅਤੇ ਜਯਾਪ੍ਰਦਾ ਅਭਿਨੀਤ ਉਸਦੀਆਂ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ 'ਆਂਧਾ ਕਾਨੂੰਨ' ਅਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਬਾਇਓਪਿਕ 'ਨਾਚੇ ਮਯੂਰੀ' ਆਦਿ ਵੀ ਬਣਾਈ, ਜੋ ਕਿ ਸੁਪਰਹਿੱਟ ਰਹੀ।
Image Source: Twitter
ਉਨ੍ਹਾਂ ਨੇ ਕਈ ਪ੍ਰਸਿੱਧ ਤੇਲਗੂ ਫਿਲਮਾਂ ਵਿੱਚ 'ਜੀਵਨ ਤਰੰਗਲ', 'ਅਨੁਰਾਗ ਦੇਵਤਾ' ਅਤੇ 'ਪਚਾਨੀ ਕਪੂਰਮ' ਸ਼ਾਮਲ ਹਨ। ਇਸ ਦੇ ਨਾਲ ਹੀ 'ਅੰਧਾ ਕਾਨੂੰਨ', 'ਏਕ ਹੀ ਭੂਲ', 'ਮੁਝੇ ਇਨਸਾਫ ਚਾਹੀਏ' ਅਤੇ 'ਨਾਚੇ ਮਯੂਰੀ' ਉਨ੍ਹਾਂ ਦੀਆਂ ਕੁਝ ਪ੍ਰਸਿੱਧ ਹਿੰਦੀ ਫ਼ਿਲਮਾਂ ਹਨ।