'ਬਿੱਲੋ' ਤਮੰਨਾ ਭਾਟੀਆ ਨੱਚੀ 'ਮੈਡ ਬਨਕੇ'; ਫ਼ਿਲਮ 'ਬਬਲੀ ਬਾਊਂਸਰ' ਦੇ ਗੀਤ 'ਚ ਦੇਖਣ ਨੂੰ ਮਿਲਿਆ ਤਮੰਨਾ ਦਾ ਦੇਸੀ ਅੰਦਾਜ
Film Babli Bouncer's song 'Mad Banke': ਬਾਲੀਵੁੱਡ ਤੇ ਸਾਊਥ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ਬਬਲੀ ਬਾਊਂਸਰ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਤਮੰਨਾ ਇਸ ਫ਼ਿਲਮ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ਵਿੱਚ ਇਸ ਫ਼ਿਲਮ ਦਾ ਗੀਤ 'ਮੈਡ ਬਨਕੇ' ਰਿਲੀਜ਼ ਹੋਇਆ ਹੈ, ਇਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Image Source:Youtube
ਦੱਸ ਦਈਏ ਕਿ ਇਸ ਫ਼ਿਲਮ ਵਿੱਚ ਤਮੰਨਾ ਇੱਕ ਮਹਿਲਾ ਬਾਊਂਸਰ ਦੇ ਰੂਪ ਵਿੱਚ ਨਜ਼ਰ ਆਵੇਗੀ। ਇੱਕ ਪਾਸੇ ਜਿੱਥੇ ਦਰਸ਼ਕ ਤਮੰਨਾ ਨੂੰ ਬਾਊਂਸਰ ਦੇ ਰੂਪ ਵਿੱਚ ਵੇਖਣ ਲਈ ਉਤਸ਼ਾਹਿਤ ਹਨ, ਉੱਥੇ ਹੀ ਫ਼ਿਲਮ ਮੇਕਰਸ ਨੇ ਫ਼ਿਲਮ ਦਾ ਪਹਿਲਾ ਗੀਤ ਗੀਤ 'ਮੈਡ ਬਨਕੇ' ਰਿਲੀਜ਼ ਕਰ ਦਿੱਤਾ ਹੈ।
2 ਮਿੰਟ 22 ਸੈਕਿੰਡ ਦੇ ਇਸ ਗੀਤ 'ਚ ਤਮੰਨਾ ਭਾਟੀਆ ਸਲਵਾਰ ਸੂਟ ਪਹਿਨ ਕੇ ਜ਼ਬਰਦਸਤ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਗੀਤ 'ਚ ਤਮੰਨਾ ਭਾਟੀਆ ਆਪਣੇ ਲਈ ਬੁਆਏਫ੍ਰੈਂਡ ਦੀ ਭਾਲ ਕਰ ਰਹੀ ਹੈ। ਇਸ ਗੀਤ ਨੂੰ ਤਨਿਸ਼ਕ ਬਾਗਚੀ, ਅਸੀਸ ਕੌਰ ਅਤੇ ਰੋਮੀ ਨੇ ਗਾਇਆ ਹੈ, ਜਿਸ 'ਚ ਤਮੰਨਾ ਬਿਲਕੁਲ ਨਵੇਂ ਅਵਤਾਰ 'ਚ ਨਜ਼ਰ ਆ ਰਹੀ ਹੈ।
Image Source:Youtube
ਇਸ ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਫ਼ਿਲਮ ਨਿਰਦੇਸ਼ਕ ਮਧੁਰ ਭੰਡਾਰਕਰ ਨੇ ਕੀਤਾ ਹੈ। ਟ੍ਰੇਲਰ 'ਚ ਤਮੰਨਾ ਦਾ ਖੂਬਸੂਰਤ ਅਤੇ ਦਮਦਾਰ ਅਵਤਾਰ ਦੇਖਣ ਨੂੰ ਮਿਲਿਆ। ਤਮੰਨਾ ਫ਼ਿਲਮ 'ਚ ਮਹਿਲਾ ਬਾਊਂਸਰ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ।
ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਤਮੰਨਾ ਭਾਟੀਆ ਦਾ ਹੁਣ ਇਕ ਵੱਖਰਾ ਕਿਰਦਾਰ ਹੈ। ਇਹ ਪਹਿਲੀ ਵਾਰ ਹੈ ਜਦੋਂ ਤਮੰਨਾ ਬਾਡੀ ਬਿਲਡਰ ਦੇ ਲੁੱਕ ਵਿੱਚ ਅਖਾੜੇ ਵਿੱਚ ਦੋ-ਦੋ ਹੱਥ ਕਰਦੀ ਨਜ਼ਰ ਆਵੇਗੀ।
Image Source:Youtube
ਤਮੰਨਾ ਭਾਟੀਆ ਦੀ ਫ਼ਿਲਮ ਬਬਲੀ ਬਾਊਂਸਰ ਵੂਮੈਨ ਇੰਪਾਵਰਮੈਂਟ 'ਤੇ ਆਧਾਰਿਤ ਹੈ। ਇਸ ਫ਼ਿਲਮ ਦਾ ਟ੍ਰੇਲਰ ਅਖਾੜਾ ਮੈਂ ਖਾੜੇ ਵਿੱਚ ਸੌਰਭ ਸ਼ੁਕਲਾ ਦੇ ਇੱਕ ਲੰਬੇ ਸੰਵਾਦ ਨਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਉਹ ਆਪਣੀ ਧੀ ਤਮੰਨਾ ਨੂੰ ਸਭ ਤੋਂ ਵਧੀਆ ਪਹਿਲਵਾਨ ਦੱਸਦਾ ਹੈ ਅਤੇ ਉਸ ਨੂੰ ਪੁੱਤਰਾਂ ਨਾਲੋਂ ਬਿਹਤਰ ਸਮਝਦਾ ਹੈ। ਪਹਿਲਵਾਨ ਤੋਂ ਬਾਊਂਸਰ ਬਣੀ ਤਮੰਨਾ ਟ੍ਰੇਲਰ 'ਚ ਹਰਿਆਣਵੀ 'ਚ ਕਾਮੇਡੀਅਨ ਅੰਦਾਜ਼ ਵਿੱਚ ਪੰਚ ਮਾਰਦੀ ਨਜ਼ਰ ਆ ਰਹੀ ਹੈ।