ਫ਼ਿਲਮ ‘ਬੱਬਰ’ ਦਾ ਨਵਾਂ ਗੀਤ ‘ਵੇਟ ਐਂਡ ਵਾਚ’ ਪ੍ਰੇਮ ਢਿੱਲੋਂ ਦੀ ਆਵਾਜ਼ ‘ਚ ਰਿਲੀਜ਼
ਅੰਮ੍ਰਿਤ ਮਾਨ (Amrit Maan) ਦੀ ਫ਼ਿਲਮ ‘ਬੱਬਰ’ (Babbar) ਦਾ ਨਵਾਂ ਗੀਤ ‘ਵੇਟ ਐਂਡ ਵਾਚ’ (Wait And Watch) ਪ੍ਰੇਮ ਢਿੱਲੋਂ (Prem Dhillon) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਪ੍ਰੇਮ ਢਿੱਲੋਂ ਦੇ ਲਿਖੇ ਹੋਏ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਯੋਗਰਾਜ ਸਿੰਘ ਅਤੇ ਅੰਮ੍ਰਿਤ ਮਾਨ ਮੁੱਖ ਭੂਮਿਕਾ ‘ਚ ਹਨ ਜਦੋਂਕਿ ਕਾਕਾ ਕੌਤਕੀ ਵੀ ਇਸ ਫ਼ਿਲਮ ‘ਚ ਦਿਖਾਈ ਦੇਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਣਗੇ ।
image From Amrit Maan Song
ਹੋਰ ਪੜ੍ਹੋ : ਸੰਦੀਪ ਨੰਗਲ ਅੰਬੀਆਂ ਦੇ ਦਿਹਾਂਤ ‘ਤੇ ਗਾਇਕ ਸੁਖਵਿੰਦਰ ਸੁੱਖੀ ਨੇ ਜਤਾਇਆ ਦੁੱਖ
ਐਕਸ਼ਨ ਅਤੇ ਥ੍ਰਿਲਰ ਦੇ ਨਾਲ ਭਰਪੂਰ ਇਸ ਫ਼ਿਲਮ ‘ਚ ਅੰਮ੍ਰਿਤ ਮਾਨ ਦੇ ਸ਼ਾਨਦਾਰ ਡਾਇਲੌਗਸ ਅਤੇ ਯੋਗਰਾਜ ਸਿੰਘ ਦਾ ਦਮਦਾਰ ਕਿਰਦਾਰ ਨਜ਼ਰ ਆਏਗਾ ।ਅਮਰ ਹੁੰਦਲ ਵੱਲੋਂ ਡਾਇਰੈਕਟਿਡ ਤੇ ਲਿਖੀ ਗਈ ਇਸ ਫਿਲਮ ਵਿੱਚ ਅੰਮ੍ਰਿਤ ਮਾਨ ਲੀਡ ਰੋਲ ‘ਚ ਯਾਨੀ ‘ਬੱਬਰ’ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਯੋਗਰਾਜ ਸਿੰਘ, ਕੁਲਜਿੰਦਰ ਸਿੰਘ ਸਿੱਧੂ, ਰਘਬੀਰ ਬੋਲੀ ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ।
image From Amrit Maan Song
ਦੇਸੀ ਕਰਿਊ ਤੇ ਬੰਬ ਬੀਟਸ ਦਾ ਇਹ ਇੱਕਠਿਆਂ ਪਹਿਲਾ ਪ੍ਰੋਡਕਸ਼ਨ ਪ੍ਰੋਜੈਕਟ ਹੈ ਜੋ 18 ਮਾਰਚ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ। ਅੰਮ੍ਰਿਤ ਮਾਨ ਇਸ ਫ਼ਿਲਮ ‘ਚ ਵਿਲੇਨ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਵਧੀਆ ਗਾਇਕ ਹਨ, ਉੱਥੇ ਹੀ ਉਨ੍ਹਾਂ ਦੇ ਲਿਖੇ ਕਈ ਗੀਤ ਗਾਇਕਾਂ ਦੇ ਵੱਲੋਂ ਗਾਏ ਗਏ ਹਨ ।
View this post on Instagram