ਜਦੋਂ ਤਿਆਰੀ ਅਜਿਹੀ ਹੈ ਤਾਂ ਫ਼ਿਲਮ ਕਿਹੋ ਜਿਹੀ ਹੋਵੇਗੀ, ਦੇਖੋ ਫ਼ਿਲਮ '83' ਦੀ ਸਟਾਰ ਕਾਸਟ ਦੀਆਂ ਸਖ਼ਤ ਮਿਹਨਤਾਂ
ਜਦੋਂ ਤਿਆਰੀ ਅਜਿਹੀ ਹੈ ਤਾਂ ਫ਼ਿਲਮ ਕਿਹੋ ਜਿਹੀ ਹੋਵੇਗੀ, ਦੇਖੋ '83' ਦੀ ਸਟਾਰ ਕਾਸਟ ਦੀਆਂ ਸਖ਼ਤ ਮਿਹਨਤਾਂ : 1983 'ਚ ਭਾਰਤੀ ਕ੍ਰਿਕਟ ਟੀਮ ਵੱਲੋਂ ਵਰਲਡ ਕੱਪ ਜਿੱਤ ਕੇ ਰਚੇ ਇਤਿਹਾਸ ਨੂੰ ਮੁੜ ਪਰਦੇ 'ਤੇ ਪੇਸ਼ ਕਰਨ ਜਾ ਰਹੀ ਕਬੀਰ ਖ਼ਾਨ ਦੇ ਨਿਰਦੇਸ਼ਨ 'ਚ ਬਣ ਰਹੀ ਬਾਲੀਵੁੱਡ ਫ਼ਿਲਮ '83' ਦੀਆਂ ਤਿਆਰੀਆਂ ਫ਼ਿਲਮ ਦੀ ਸਾਰੀ ਸਟਾਰ ਕਾਸਟ ਵੱਲੋਂ ਜੀ ਜਾਨ ਨਾਲ ਕੀਤੀਆਂ ਜਾ ਰਹੀਆਂ ਹਨ। ਹਰ ਕੋਈ ਆਪਣੇ ਰੋਲ ਨੂੰ ਸ਼ਿੱਦਤ ਨਾਲ ਨਿਭਾਉਣ ਲਈ 1983 ਦੇ ਅਸਲੀ ਨਾਇਕਾਂ ਤੋਂ ਟਰੇਨਿੰਗ ਲੈ ਰਹੇ ਹਨ। ਫ਼ਿਲਮ 'ਚ ਟੀਮ ਦੇ ਕੈਪਟਨ ਕਪਿਲ ਦੇਵ ਯਾਨੀ ਰਣਵੀਰ ਸਿੰਘ ਨੇ ਸ਼ੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰ ਸਟਾਰ ਕਾਸਟ ਵੱਲੋਂ ਕੀਤੀ ਜਾ ਰਹੀ ਇਸ ਸਖ਼ਤ ਮਿਹਨਤ ਬਾਰੇ ਚਾਨਣਾ ਪਾਇਆ ਹੈ।
ਫ਼ਿਲਮ 'ਚ ਪੰਜਾਬੀ ਸੁਪਰਸਟਾਰ ਐਮੀ ਵਿਰਕ ਅਤੇ ਹਾਰਡੀ ਸੰਧੂ ਵੀ ਵੱਡੀ ਭੂਮਿਕਾ ਨਿਭਾ ਰਹੇ ਹਨ। ਐਮੀ ਵਿਰਕ ਜਿਹੜੇ ਫ਼ਿਲਮ ‘ਚ ਖਿਡਾਰੀ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾ ਰਹੇ ਹਨ ਉੱਥੇ ਹੀ ਹਾਰਡੀ ਸੰਧੂ ਕ੍ਰਿਕੇਟਰ ਮਦਨ ਲਾਲ ਦਾ ਰੋਲ ਅਦਾ ਕਰ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬਾਲੀਵੁੱਡ ਦੇ ਚਿਹਰੇ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ।
ਹੋਰ ਵੇਖੋ : ਕਰਤਾਰ ਚੀਮਾ ਹੁਣ ਹਮੇਸ਼ਾ ਤਿਆਰ ਹਨ ਨੈਗੇਟਿਵ ਕਿਰਦਾਰ ਲਈ, ਹਾਸਿਲ ਕੀਤੀ ਵੱਡੀ ਉਪਲਬਧੀ, ਦੇਖੋ ਵੀਡੀਓ
ਦੱਸ ਦਈਏ ਫ਼ਿਲਮ ਦੀ ਸਟਾਰ ਕਾਸਟ ਹੁਣ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਟਰੇਨਿੰਗ ਲੈ ਰਹੇ ਹਨ।ਜਿੱਥੇ ਰੀਲ ਲਾਈਫ ਦੇ ਹੀਰੋ ਦੀ 83 ਦੇ ਰੀਅਲ ਹੀਰੋਜ਼ ਕੋਲੋਂ ਟਰੇਨਿੰਗ ਚੱਲ ਰਹੀ ਹੈ। ਇਹ ਫ਼ਿਲਮ ਅਗਲੇ ਸਾਲ ਯਾਨੀ 2020 ‘ਚ 10 ਅਪ੍ਰੈਲ ਨੂੰ ਰਿਲੀਜ਼ ਕੀਤੀ ਜਾਵੇਗੀ।