ਲਾਵਾਂ ਫੇਰੇ ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਵਿਚਕਾਰ ਹੋਈ ਲੜਾਈ

Reported by: PTC Punjabi Desk | Edited by: Gourav Kochhar  |  January 11th 2018 08:57 AM |  Updated: January 11th 2018 08:57 AM

ਲਾਵਾਂ ਫੇਰੇ ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਵਿਚਕਾਰ ਹੋਈ ਲੜਾਈ

ਲਾਵਾਂ ਫੇਰੇ ਫ਼ਿਲਮ ਦਾ ਇੰਤਜ਼ਾਰ ਹਰ ਕੋਈ ਕਰ ਰਿਹਾ ਹੈ | ਹਾਲ ਹੀ ਚ ਰਿਲੀਜ਼ ਹੋਏ ਇਸਦੇ ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਕੁਝ ਸਮੇਂ ਲਈ ਇਹ ਟ੍ਰੇਲਰ ਯੂ-ਟਿਊਬ ਤੇ ਤਰੇਂਡਿੰਗ ਵਿਚ ਵੀ ਰਿਹਾ | ਪਰ ਹਾਲ ਹੀ ਵਿਚ ਖ਼ਬਰ ਮਿੱਲੀ ਹੈ ਕਿ ਇਸ ਫ਼ਿਲਮ ਦੇ ਸੈੱਟ ਤੇ ਪੰਜਾਬੀ ਮਸ਼ਹੂਰ ਹਾਸਿਆਂ ਕਲਾਕਾਰ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਵਿਚਕਾਰ ਲੜਾਈ ਹੋ ਗਈ ਹੈ | ਜੀ ਹਾਂ ਇਹ ਸੱਚ ਹੈ ਕੁਝ ਚਿਰ ਪਹਿਲਾਂ ਹੀ ਰੋਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਕ ਵੀਡੀਓ ਸਾਂਝਾ ਕਿੱਤੀ ਹੈ ਜਿਸ ਵਿਚ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਆਪਸ ਵਿਚ ਬੇਹੱਸ ਕਰ ਰਹੇ ਹਨ |

ਪਤਾ ਨਹੀਂ ਜੀਜੇ ਹੋਣ ਦੇਣਗੇ ਜਾਂ ਨਹੀਂ ਇਹ ਲਾਵਾਂ ਫੇਰੇ, ਵੇਖੋ ਟ੍ਰੇਲਰ

9 ਫਰਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦਾ ਟਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਟਰੇਲਰ ਵਿਚ ਫ਼ਿਲਮ ਦੀ ਮੁੱਖ ਜੋੜੀ ਮਤਲਬ ਕਿ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਉਦਾਸ ਨਜ਼ਰ ਆ ਰਹੇ ਹਨ ਤੇ ਬਾਕੀ ਸਟਾਰਕਾਸਟ ਮਸਤੀ ਦੇ ਮੂਡ 'ਚ ਨਜ਼ਰ ਆ ਰਹੀ ਹੈ। ਖੈਰ ਇਹ ਮਾਮਲਾ ਕੀ ਹੈ, ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਦੇ ਨਾਲ ਹੀ ਪਤਾ ਚੱਲੇਗਾ।

'ਲਾਵਾਂ ਫੇਰੇ Laavaan Phere' ਕਾਮੇਡੀ ਨਾਲ ਭਰਪੂਰ ਪੰਜਾਬੀ ਫਿਲਮ ਹੈ। ਫਿਲਮ 'ਚ ਜੀਜਿਆਂ ਦਾ ਵੀ ਅਹਿਮ ਯੋਗਦਾਨ ਹੈ, ਜੋ ਕਿ ਪੋਸਟਰਾਂ ਦੇ ਨਾਲ ਸਾਂਝੀਆਂ ਕੀਤੀਆਂ ਕੈਪਸ਼ਨਾਂ 'ਚ ਸਾਫ਼ ਨਜ਼ਰ ਆ ਰਿਹਾ ਸੀ | ਲੱਗਦਾ ਹੈ ਕਿ ਜੀਜੇ ਹੀ ਹਨ, ਜਿਹੜੇ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਦੇ 'ਲਾਵਾਂ ਫੇਰੇ' 'ਚ ਵਿਘਨ ਪਾ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਕਈ ਹਿੱਟ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ 'ਚ ਰੌਸ਼ਨ ਪ੍ਰਿੰਸ Roshan Prince ਤੇ ਰੁਬਿਨਾ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਹਰਬੀ ਸੰਘਾ ਮੁੱਖ ਭੂਮਿਕਾ ਨਿਭਾ ਰਹੇ ਹਨ। 'ਲਾਵਾਂ ਫੇਰੇ' ਕਰਮਜੀਤ ਅਨਮੋਲ ਪ੍ਰੋਡਕਸ਼ਨਜ਼, ਰੰਜੀਵ ਸਿੰਗਲਾ ਪ੍ਰੋਡਕਸ਼ਨਜ਼ ਤੇ ਪ੍ਰੇਮ ਮੋਸ਼ਨ ਪਿਕਚਰਜ਼ ਵਲੋਂ ਸਾਂਝੇ ਤੌਰ 'ਤੇ ਬਣਾਈ ਜਾ ਰਹੀ ਹੈ।

https://youtu.be/tBibHSnMJGo


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network