ਗੈਰੀ ਸੰਧੂ ਅਤੇ ਸ਼ੈਰੀ ਮਾਨ ਵਿਚਾਲੇ ਹੋਈ ਲੜਾਈ, ਗੈਰੀ ਨੇ ਸ਼ੈਰੀ ਮਾਨ ਨੂੰ ਆਖਿਆ ‘ਗੇ’
ਗੈਰੀ ਸੰਧੂ ਅਤੇ ਸ਼ੈਰੀ ਮਾਨ (Sharry Mann) ਵਿਚਾਲੇ ਵਿਵਾਦ ਹੋ ਗਿਆ ਹੈ । ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸ਼ੈਰੀ ਮਾਨ ਨੇ ਹਾਲ ਹੀ ‘ਚ ਗੈਰੀ ਸੰਧੂ (Garry Sandhu) ਅਤੇ ਜੈਸਮੀਨ ਸੈਂਡਲਾਸ ਨੂੰ ਲੈ ਕੇ ਚੁਟਕੀ ਲਈ । ਸ਼ੈਰੀ ਨੇ ਦੋਵਾਂ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਹ ਅੱਜ ਦੇ ਪਿਆਰ ਦੀ ਪਰਿਭਾਸ਼ਾ ਹੈ’ ।ਇਸ ਤੋਂ ਬਾਅਦ ਗੈਰੀ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੀਤੀ ਟਿੱਪਣੀ ‘ਤੇ ਚੁੱਪ ਕਿੱਥੇ ਬੈਠਣ ਵਾਲਾ ਸੀ ।
ਹੋਰ ਪੜ੍ਹੋ : ਇਸ ਸੋਹਣੀ ਮੁਟਿਆਰ ਦੇ ਨਾਲ ਸ਼ੇਅਰ ਕੀਤੀ ਗਾਇਕ ਗੈਰੀ ਸੰਧੂ ਨੇ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਜੋੜੀ ਆ ਰਹੀ ਹੈ ਖੂਬ ਪਸੰਦ
ਗੈਰੀ ਨੇ ਸ਼ੈਰੀ ਮਾਨ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਵਿੱਦ ਮਾਈ ਗੇ ਫ੍ਰੈਂਡ, ਜੋ ਕਿ ਇੱਕ ਵਾਰ ਫਿਰ ਪ੍ਰਸਿੱਧ ਹੋਣਾ ਚਾਹੁੰਦਾ ਹੈ’।ਇਸ ਦੇ ਨਾਲ ਹੀ ਗੈਰੀ ਨੇ ਲਿਖਿਆ ਕਿ ਸਾਨੂੰ ਸਾਰਿਆਂ ਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਿੱਖਣਾ ਚਾਹੀਦਾ ਹੈ ਕਿ ਸਾਡਾ ਸਮਾਂ ਖਤਮ ਹੋ ਗਿਆ ਹੈ ।ਜੇਕਰ ਅਸੀਂ ਜਾਵਾਂਗੇ ਤਾਂ ਹੀ ਨਵੇਂ ਆਉਣਗੇ ।ਨੌਜਵਾਨ ਪ੍ਰਤਿਭਾ ਨੂੰ ਸਾਹਮਣੇ ਆਉਣ ਦਾ ਮੌਕਾ ਮਿਲੇਗਾ।
ਉਸ ਨੇ ਪ੍ਰਸ਼ੰਸਕਾਂ ਨੂੰ ਸ਼ਾਇਦ ਵਿਅੰਗਾਤਮਕ ਤੌਰ 'ਤੇ ਸ਼ੈਰੀ ਮਾਨ ਨੂੰ ਫਾਲੋ ਕਰਨ ਦੀ ਵੀ ਬੇਨਤੀ ਕੀਤੀ। ਗੈਰੀ ਸੰਧੂ ਜੈਸਮੀਨ ਦੇ ਵਧੀਆ ਦੋਸਤ ਸਨ ਅਤੇ ਦੋਵਾਂ ਦੇ ਦਰਮਿਆਨ ਬਹੁਤ ਵਧੀਆ ਬਾਂਡਿੰਗ ਸੀ । ਪਰ ਕਿਸੇ ਕਾਰਨ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ।ਹੁਣ ਇਸੇ ਮੁੱਦੇ ਨੂੰ ਲੈ ਕੇ ਸ਼ੈਰੀ ਮਾਨ ਨੇ ਗੈਰੀ ਸੰਧੂ ‘ਤੇ ਤੰਜ਼ ਕੱਸਿਆ । ਜਿਸ ਦਾ ਗੈਰੀ ਸੰਧੂ ਨੇ ਵੀ ਮੂੰਹ ਤੋੜਵਾ ਜਵਾਬ ਦਿੱਤਾ ਹੈ । ਦੱਸ ਦਈਏ ਕਿ ਸ਼ੈਰੀ ਮਾਨ ਉਸ ਵੇਲੇ ਵੀ ਚਰਚਾ ‘ਚ ਆਏ ਸਨ ਜਦੋਂ ਪਰਮੀਸ਼ ਵਰਮਾ ਦੇ ਵਿਆਹ ‘ਚ ਉਨ੍ਹਾਂ ਦਾ ਮੋਬਾਈਲ ਫੋਨ ਬਾਹਰ ਹੀ ਰੱਖਵਾ ਲਿਆ ਗਿਆ ਸੀ ।
View this post on Instagram