ਇਸ ਮਾਮਲੇ ’ਚ ਗਰੀਨ-ਟੀ ਨੂੰ ਮਾਤ ਦਿੰਦੀ ਹੈ ਸੌਂਫ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
ਤੁਸੀਂ ਗਰੀਨ ਟੀ ਦੇ ਫਾਇਦੇ ਤਾਂ ਜਾਣਦੇ ਹੋਵੋਗੇ ਪਰ ਕੀ ਤੁਸੀਂ ਸੌਂਫ ਵਾਲੀ ਚਾਹ ਦੇ ਫਾਇਦੇ ਜਾਣਦੇ ਹੋ, ਜੇ ਨਹੀਂ ਤਾਂ ਇਹ ਆਰਟੀਕਲ ਪੜ੍ਹ ਲਓ । ਖਾਣਾ ਖਾਣ ਤੋਂ ਬਾਅਦ ਖਾਧੀ ਜਾਣ ਵਾਲੀ ਸੌਂਫ ਨਾਲ ਆਸਾਨੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਜਿੱਥੇ ਇਹ ਪਾਚਨ ਕਿਰਿਆ ਨੂੰ ਠੀਕ ਰੱਖਦੀ ਹੈ। ਉੱਥੇ ਹੀ ਇਹ ਮੈਟਾਬਾਲੀਜ਼ਮ ਬੂਸਟਰ ਵੀ ਹੈ। ਇਸ ਨਾਲ ਫਾਲਤੂ ਚਰਬੀ ਨੂੰ ਵਧਣ ਤੋਂ ਰੋਕਿਆ ਜਾਂ ਸਕਦਾ ਹੈ। ਸੌਂਫ ਦੀ ਚਾਹ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੈ।
ਸਿਹਤਮੰਦ ਲੀਵਰ ਨਾਲ ਕੌਲੇਸਟਰੋਲ ਕੰਟਰੋਲ ਰਹਿੰਦਾ ਹੈ। ਸੌਂਫ ਦੀ ਚਾਹ ਦਿਲ ਦੀਆਂ ਬਿਮਾਰੀਆਂ ਲਈ ਵੀ ਲਾਭਦਾਇਕ ਹੁੰਦੀ ਹੈ। ਇਹ ਬਲੱਡ ਪ੍ਰੈੱਸ਼ਰ ਨੂੰ ਵੀ ਕੰਟਰੋਲ 'ਚ ਰੱਖਦੀ ਹੈ। ਸੌਂਫ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਅੱਖਾਂ ਦੀ ਰੋਸ਼ਨੀ ਲਈ ਬਹੁਤ ਚੰਗਾ ਹੁੰਦਾ ਹੈ। ਸੌਂਫ ਦੇ ਪਾਣੀ ਨਾਲ ਅੱਖਾਂ ਧੌਣਾ ਕਾਫੀ ਫਾਇਦੇਮੰਦ ਹੁੰਦਾ ਹੈ।
ਸੌਂਫ ਦੀ ਚਾਹ 'ਚ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵਧੇਰੀ ਮਾਤਰਾ 'ਚ ਹੁੰਦਾ ਹੈ ਜੋ ਕਿ ਸ਼ੂਗਰ ਨਾਲ ਲੜ੍ਹਨ 'ਚ ਮਦਦ ਕਰਦਾ ਹੈ। ਇਹ ਬਲੱਡ ਸ਼ੂਗਰ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਸੌਂਫ ਦੀ ਚਾਹ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਤੋਂ ਬਚਾਉਂਦੇ ਹਨ। ਸੌਂਫ ਬ੍ਰੈਸਟ ਕੈਂਸਰ, ਲੀਵਰ ਕੈਂਸਰ ਅਤੇ ਕੋਲਨ ਕੈਂਸਰ ਦੇ ਸੈੱਲਾਂ ਨੂੰ ਮਾਰਨ 'ਚ ਮਦਦ ਕਰਦੀ ਹੈ।