ਸੁਰਜੀਤ ਭੁੱਲਰ –ਗੁਰਲੇਜ਼ ਅਖਤਰ 'ਤੇ ਵਰ੍ਹਿਆ ਖੁਸ਼ੀਆਂ ਦਾ ਮੀਂਹ
ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖਤਰ ਲੈ ਕੇ ਆਏ ਨੇ 'ਫੀਲ' ਜੀ ਹਾਂ ਦੋਨਾਂ ਦਾ ਡਿਊਟ ਗੀਤ ਫੀਲ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ਨੂੰ ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖਤਰ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੇ ਬੋਲ ਮੱਟ ਸ਼ਓਰਾਨ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜੋਆਏ ਅਤੁਲ ਨੇ । ਇਸ ਰੋਮਾਂਟਿਕ ਗੀਤ 'ਚ ਪ੍ਰੇਮੀ ਅਤੇ ਪ੍ਰੇਮਿਕਾ ਦੀਆਂ ਭਾਵਨਾਵਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਬਰਸਾਤ ਦੇ ਮੌਸਮ 'ਚ ਪਿਆਰ ਦਾ ਮੀਂਹ ਵਰ੍ਹਦਾ ਹੈ । ਇੱਕ 'ਤੇ ਪ੍ਰੇਮੀ ਦਾ ਸਾਥ ਅਤੇ ਉਸ 'ਤੇ ਬਰਸਾਤ ।
surjit bhullar new song feel2
ਵਸਲ ਦੀਆਂ ਇਹ ਘੜੀਆਂ ਇੱਕ ਪ੍ਰੇਮੀ ਅਤੇ ਪ੍ਰੇਮਿਕਾ ਨੂੰ ਅੰਬਰਾਂ 'ਤੇ ਉਡਾਰੀਆਂ ਲਗਾਉਣ ਵਾਂਗ ਹੁੰਦੇ ਨੇ । ਇਸ ਗੀਤ 'ਚ ਵਸਲ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਜਦੋਂ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਦਾ ਹੈ ਅਤੇ ਉਹ ਉਸ ਦੀਆਂ ਭਾਵਨਾਵਾਂ ਨੂੰ ਪੁੱਛਦਾ ਹੈ ਕਿ ਵਸਲ ਦਾ ਇਹ ਮੌਸਮ ਉਸ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਤਾਂ ਪ੍ਰੇਮੀ ਕਹਿੰਦਾ ਹੈ ਕਿ ਮਿਲਾਪ ਦਾ ਇਹ ਸਮਾ ਉਸ ਨੂੰ ਇੰਝ ਲੱਗਦਾ ਹੈ ਜਿਵੇਂ ਖੁਸ਼ੀਆਂ ਦਾ ਮੀਂਹ ਵਰ੍ਹਦਾ ਹੈ ਅਤੇ ਉਸ ਦਾ ਸਾਥ ਪਾ ਕੇ ਤਾਂ ਉਹ ਉਸ ਦੀ ਖੁਸ਼ੀ ਹੋਰ ਵੀ ਦੁੱਗਣੀ ਹੋ ਗਈ ਹੈ । ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖਤਰ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਹਨ ।
surjit bhullar new song
ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਸੁਰਜੀਤ ਭੁੱਲਰ ਲੰਬੇ ਸਮੇਂ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਲੱਗੇ ਹੋਏ ਨੇ ਅਤੇ ਉਹ ਪੰਜਾਬ ਦੇ ਪਿੰਡਾਂ ਦੇ ਸਰੋਤਿਆਂ 'ਚ ਕਾਫੀ ਹਰਮਨ ਪਿਆਰੇ ਹਨ । ਗੁਰਲੇਜ਼ ਅਖਤਰ ਅਤੇ ਕੈਲੀ ਦੀ ਜੋੜੀ ਵੀ ਕਾਫੀ ਮਸ਼ਹੂਰ ਹੈ ਅਤੇ ਗੁਰਲੇਜ਼ ਅਖਤਰ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਹਾਲ 'ਚ ਉਨ੍ਹਾਂ ਦਾ ਇੱਕ ਡਿਊਟ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਦੋਨਾਂ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ ਇਹ ਬੇਹੱਦ ਦਿਲਚਸਪ ਹੈ ।