ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ Fazilpuria ਦਾ ਵੱਡਾ ਫੈਸਲਾ, ਸਿੱਧੂ ਨੂੰ ਜਦੋਂ ਤੱਕ ਨਹੀਂ ਮਿਲਦਾ ਇਨਸਾਫ, ਉਦੋਂ ਤੱਕ ਰਿਲੀਜ ਨਹੀਂ ਕਰਨਗੇ ਕੋਈ ਵੀ ਗੀਤ
ਸਿੱਧੂ ਮੂਸੇਵਾਲਾ (Sidhu Moosewala ) ਦੀ ਬੀਤੇ ਐਤਵਾਰ ਨੂੰ ਕੁਝ ਹਥਿਆਰਬੰਦ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਇਸ ਕਤਲ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਲੋਕਾਂ ‘ਚ ਰੋਸ ਦੀ ਲਹਿਰ ਹੈ । ਉੱਥੇ ਹੀ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਦੁਖੀ ਹਨ । ਛੋਟੀ ਜਿਹੀ ਉਮਰ ‘ਚ ਗਾਇਕ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ।
image From instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਸਵਰਾ ਭਾਸਕਰ ਨੇ ਜਤਾਇਆ ਦੁੱਖ, ਲੋਕਾਂ ਨੇ ਅਦਕਾਰਾ ਨੂੰ ਕੀਤਾ ਟ੍ਰੋਲ
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਸ ਕਰ ਰਹੇ ਹਨ । ਸਿੱਧੂ ਮੂਸੇਵਾਲਾ ਦੇ ਲਈ ਦੁਨੀਆ ਭਰ ‘ਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ । ਬੀਤੇ ਦਿਨ ਕੈਨੇਡਾ ਦੇ ਸਰੀ ‘ਚ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਿੱਧੂ ਦੇ ਲਈ ਇਨਸਾਫ ਦੀ ਮੰਗ ਕੀਤੀ ਸੀ । ਜਿਸ ਤੋਂ ਬਾਅਦ ਹਰਿਆਨਾ ਦੇ ਗਾਇਕ ਫਾਜਿਲਪੁਰੀਆ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ ।
image From instagram
ਜਿਸ ‘ਚ ਗਾਇਕ ਨੇ ਦੱਸਿਆ ਹੈ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਕੋਈ ਵੀ ਗੀਤ ਲਾਂਚ ਨਹੀਂ ਕਰਨਗੇ । ਫਾਜਿਲਪੁਰੀਆ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਸਿੱਧੂ ਮੂਸੇਵਾਲਾ ਨੂੰ ਇਨਸਾਫ ਲਈ ਹਰ ਕੋਈ ਆਵਾਜ ਬੁਲੰਦ ਕਰ ਰਿਹਾ ਹੈ ।
image From instagram
ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਗਏ ਹਨ । ਉਨ੍ਹਾਂ ਦਾ ਅਖੀਰਲਾ ਗੀਤ ਜੋ ਕਿ ਸੰਨੀ ਮਾਲਟਨ ਦੇ ਨਾਲ ਉਨ੍ਹਾਂ ਨੇ ਕੱਢਿਆ ਸੀ । ਉਹ ਉਨ੍ਹਾਂ ਦੀ ਮੌਤ ਦੇ ਨਾਲ ਬਹੁਤ ਜਿਆਦਾ ਮੇਲ ਖਾਂਦਾ ਹੈ । ਜਿਸ ਦੇ ਬੋਲ ਹਨ ‘ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ, ਇਹਦਾ ਉਠੱੂਗਾ ਜਵਾਨੀ ‘ਚ ਜਨਾਜਾ ਮਿੱਠੀਏ’ । ਸ਼ਾਇਦ ਇਹ ਬੋਲ ਪ੍ਰਮਾਤਮਾ ਹੀ ਉਨ੍ਹਾਂ ਦੇ ਮੂੰਹੋਂ ਕੱਢਵਾ ਰਿਹਾ ਸੀ ।
View this post on Instagram