ਠੱਗਸ ਆਫ਼ ਹਿੰਦੁਸਤਾਨ ਦੇ ਸੈੱਟ ਉੱਤੇ ਦੰਗਲ ਦੀ ਇਸ ਅਦਕਾਰਾ ਨੇ ਸਾਂਝਾ ਕਿੱਤੀਆਂ ਤਸਵੀਰਾਂ
'ਦੰਗਲ' ਫੇਮ ਫਾਤਿਮਾ ਸਨਾ ਸ਼ੇਖ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਫਿਲਮ ਨੂੰ ਲੈ ਕੇ ਫਾਤਿਮਾ ਕਾਫੀ ਉਤਸਾਹਿਤ ਹੈ।
'ਹਾਲ ਹੀ 'ਚ ਫਾਤਿਮਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਫਾਤਿਮਾ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦਰਸਅਲ, ਫਾਤਿਮਾ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਜੋਧਪੂਰ ਪਹੁੰਚੀ ਹੈ।
ਦੱਸਣਯੋਗ ਹੈ ਕਿ 'ਠਗਸ ਆਫ ਹਿੰਦੋਸਤਾਨ' 'ਚ ਫਾਤਿਮਾ ਤੋਂ ਇਲਾਵਾ ਆਮਿਰ ਖਾਨ Aamir Khan, ਕੈਟਰੀਨਾ ਕੈਫ, ਅਮਿਤਾਭ ਬੱਚਨ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇਣ ਵਾਲੇ ਹਨ। ਬੀਤੇ ਦਿਨੀਂ ਫਿਲਮ ਸੈੱਟ ਤੋਂ ਫਾਤਿਮਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਹਨ।