ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਨੇ ਆਪਣੇ ਸ਼ੈਲਟਰ ਹੋਮ ਉਖਾੜਨੇ ਕੀਤੇ ਸ਼ੁਰੂ, ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਖਾਲਸਾ ਏਡ ਨੇ ਸਾਂਝਾ ਕੀਤਾ ਵੀਡੀਓ

Reported by: PTC Punjabi Desk | Edited by: Shaminder  |  December 10th 2021 10:43 AM |  Updated: December 10th 2021 10:43 AM

ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਨੇ ਆਪਣੇ ਸ਼ੈਲਟਰ ਹੋਮ ਉਖਾੜਨੇ ਕੀਤੇ ਸ਼ੁਰੂ, ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਖਾਲਸਾ ਏਡ ਨੇ ਸਾਂਝਾ ਕੀਤਾ ਵੀਡੀਓ

ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਤੋਂ ਆਪਣਾ ਧਰਨਾ ਪ੍ਰਦਰਸ਼ਨ (Farmers Protest) ਖਤਮ ਕਰ ਦਿੱਤਾ ਹੈ । ਜਿਸ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ‘ਤੇ ਖੁਸ਼ੀ ਦਾ ਮਾਹੌਲ ਹੈ । ਇਸ ਦੇ ਨਾਲ ਹੀ ਦਿੱਲੀ ਦੇ ਸਿੰਘੂ ਬਾਰਡਰ (Singhu Border) ਤੋਂ ਕਿਸਾਨਾਂ ਵੱਲੋਂ ਬਣਾਈਆਂ ਗਈਆਂ ਝੋਪੜੀਆਂ ਅਤੇ ਟੈਂਟਾਂ ਨੂੰ ਉਖਾੜਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਖਾਲਸਾ ਏਡ (Khalsa Aid) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ‘ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਆਪਣੀਆਂ ਆਰਜ਼ੀ ਤੌਰ ‘ਤੇ ਬਣਾਈਆਂ ਗਈਆਂ ਝੋਪੜੀਆਂ ਨੂੰ ਉੱਥੋਂ ਹਟਾਉਣ ‘ਚ ਲੱਗੇ ਹੋਏ ਹਨ ।

Farmers . image From instagram

ਹੋਰ ਪੜ੍ਹੋ :  ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਹੋਈਆਂ ਲੀਕ

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਜਿੱਤ ਕੇ ਪੰਜਾਬ ਵਾਪਸੀ ਕਰਨਗੇ । ਦੱਸ ਦਈਏ ਕਿ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਸੀ ਅਤੇ ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ । ਜਿਸ ਤੋਂ ਬਾਅਦ 19 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਨ੍ਹਾਂ ਵਿਵਾਦਿਤ ਖੇਤੀ ਬਿੱਲਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ।

Farmers image From instagram

ਜਿਸ ਤੋਂ ਬਾਅਦ ਵੀ ਕਿਸਾਨ ਸਰਹੱਦਾਂ ‘ਤੇ ਡਟੇ ਹੋਏ ਸਨ । ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਇਨ੍ਹਾਂ ਖੇਤੀ ਬਿੱਲਾਂ ਨੂੰ ਰੱਦ ਕਰਨ ਦਾ ਕੋਈ ਮਸੌਦਾ ਨਹੀਂ ਮਿਲਦਾ ਉਦੋਂ ਤੱਕ ਉਹ ਸਰਹੱਦਾਂ ਤੋਂ ਨਹੀਂ ਹੱਟਣਗੇ ।

 

View this post on Instagram

 

A post shared by Khalsa Aid (UK) (@khalsa_aid)

ਇਸ ਦੇ ਨਾਲ ਹੀ ਕਿਸਾਨਾਂ ਨੇ ਐੱਮ ਐੱਸ ਪੀ ਸਣੇ ਹੋਰ ਕਈ ਮੰਗਾਂ ਨੂੰ ਲੈ ਕੇ ਵੀ ਸਰਕਾਰ ਕੋਲ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਵਿਚਾਰਨ ਦਾ ਭਰੋਸਾ ਦਿਵਾਇਆ । ਬੀਤੇ ਦਿਨ ਕਿਸਾਨ ਆਗੂਆਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਸਾਨ ਅੰਦੋਲਨ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਇਹ ਤੈਅ ਹੋਇਆ ਕਿ 11 ਤਰੀਕ ਨੂੰ ਕਿਸਾਨ ਘਰ ਵਾਪਸੀ ਕਰਨਗੇ ਅਤੇ 15  ਤਰੀਕ ਨੂੰ ਕਿਸਾਨ ਆਗੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣਗੇ ।

;


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network