ਮਰਹੂਮ ਅਦਾਕਾਰਾ ਸਮਿਤਾ ਪਾਟਿਲ ਦੀ ਇਸ ਫ਼ਿਲਮ ਲਈ ਕਿਸਾਨਾਂ ਨੇ ਆਪਣੀ ਕਮਾਈ ਚੋਂ ਦਿੱਤੇ ਸਨ ਪੈਸੇ, ਜਾਣੋ ਪੂਰੀ ਕਹਾਣੀ
ਬਾਲੀਵੁੱਡ ਦਾ ਅਜਿਹਾ ਸਿਤਾਰਾ ਜੋ ਧਰੁਵ ਤਾਰੇ ਦੀ ਤਰਾਂ ਅਜਿਹਾ ਚਮਕਿਆ ਕਿ ਜਿਸ ਨੂੰ ਸਮੇਂ ਦੀ ਧੂੜ ਵੀ ਫਿੱਕੀ ਨਾ ਕਰ ਸਕੀ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਸਮਿਤਾ ਪਾਟਿਲ ਦੀ! ਬਾਲੀਵੁੱਡ ਦਾ ਅਜਿਹੀ ਅਦਾਕਾਰਾ ਜੋ ਆਮ ਬਣ ਕੇ ਵੀ ਖਾਸ ਹੋ ਗਈ। ਆਪਣੀ ਛੋਟੀ ਜਿਹੀ ਲਾਈਫ ਤੇ ਛੋਟੇ ਜਿਹੇ ਫਿਲਮੀ ਕਰੀਅਰ ‘ਚ ਉਹਨਾਂ ਦੇ ਟੈਲੇਂਟ ਨੇ ਅਜਿਹਾ ਨਿਖਾਰ ਲਿਆਂਦਾ ਕਿ ਸਮਿਤਾ ਪੈਰਲਲ ਸਿਨੇਮਾ ਦੀ ਅਨਡਾਊਟ ਕਵੀਨ ਬਣ ਗਈ।
ਸਮਿਤਾ ਇੱਕ ਨੇਤਾ ਦੀ ਬੇਟੀ ਸੀ ਉਨਾਂ੍ਹ ਕੋਲ ਕਰੀਅਰ ਚੁਣਨ ਦੇ ਕਈ ਰਾਹ ਸਨ ਲੇਕਿਨ ਸਮਿਤਾ ਨੇ ਸਿਰਫ ਤੇ ਸਿਰਫ ਐਕਟਿੰਗ ਨੂੰ ਹੀ ਤਰਜੀਹ ਦਿੱਤੀ।
ਹੋਰ ਪੜ੍ਹੋ : ਜਾਨ੍ਹਵੀ ਕਪੂਰ ਅਤੇ ਰਾਜ ਕੁਮਾਰ ਰਾਓ ਦੀ ਫ਼ਿਲਮ ‘ਰੂਹੀ’ ਦਾ ਟ੍ਰੇਲਰ ਜਾਰੀ
ਇਸ ਮਰਾਠੀ ਬਾਲਾ ਨੇ ਆਪਣੀ ਅਦਾਕਾਰੀ ਦੀ ਪਹਿਲੀ ਝਲਕ ਪੇਸ਼ ਕੀਤੀ ਆਲੋਚਨਾਤਮਕ ਫਿਲਮ ਸਾਮਨਾ ਤੋਂ ਉਹਨਾਂ ਦਾ ਹਰ ਰੋਲ ਐਂਵੇ ਲੱਗਦਾ ਸੀ ਜਿਵੇਂ ਕਿ ਉਹਨਾਂ ਨੇ ਆਪਣੇ ਜੀਵਨ ‘ਚ ਇਸ ਨੂੰ ਹੰਢਾਇਆ ਹੋਵੇ ਉਹ ਬੜੀ ਹੀ ਸੰਜੀਦਗੀ ਨਾਲ ਹਰ ਨਾਲ ਨਿਭਾਉਂਦੇ ਸਨ।
17 ਅਕਤੂਬਰ 1955 ਨੂੰ ਪੂਨੇ ਦੀ ਜੰਮਪਲ ਸਮਿਤਾ ਪਾਟਿਲ ਨੇ ਆਪਣੀ ਪੜਾਈ ਮਹਾਰਾਸ਼ਟਰ ਤੋਂ ਕੀਤੀ । ਇਹਨਾਂ ਦੇ ਪਿਤਾ ਸ਼ਿਵਾਜੀ ਰਾਇ ਪਾਟਿਲ ਮਹਾਰਾਸ਼ਟਰ ‘ਚ ਮੰਤਰੀ ਸਨ ਜਦ ਕਿ ਇਹਨਾਂ ਦੀ ਸਮਾਜ ਸੇਵਿਕਾ ਸਨ ।ਕਾਲਜ ਦੀ ਪੜਾਈ ਕੰਪਲੀਟ ਕਰਨ ਤੋਂ ਬਾਅਦ ਸਮਿਤਾ ਜੀ ਨੇ ਮਰਾਠੀ ਦੇ ਨਿਊਜ਼ ਚੈਨਲ ‘ਤੇ ਬਤੌਰ ਨਿਊਜ਼ ਐਂਕਰ ਦੇ ਤੌਰ ‘ਤੇ ਕੰਮ ਕੀਤਾ ਸੀ ।
ਉਨ੍ਹਾਂ ਨੇ ਕਈ ਕਾਮਯਾਬ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ।ਤਹਾਨੂੰ ਦੱਸ ਦੇਈਏ ਕਿ ਫਿਲਮ ਮੰਥਨ ਬਣਾਉਣ ਲਈ ਗੁਜਰਾਤ ਦੇ ਪੰਜ ਲੱਖ ਕਿਸਾਨਾਂ ਨੇ ਆਪਣੇ ਹਰ ਦਿਨ ਦੀ ਮਿਲਣ ਵਾਲੀ ਮਜਦੂਰੀ ‘ਚੋਂ ਦੋ-ਦੋ ਰੁਪਏ ਫਿਲਮ ਨਿਰਮਾਤਾਵਾਂ ਨੂੰ ਦਿੱਤੇ ਸਨ ਤੇ ਬਾਅਦ ਵਿੱਚ ਇਹ ਫਿਲਮ ਬੌਕਸ ਔਫਿਸ ‘ਤੇ ਸੁਪਰਹਿੱਟ ਰਹੀ ਸੀ।