ਦੇਖੋ ਕਿਸਾਨ ਅੰਦੋਲਨ ‘ਚ ਬੱਬੂ ਮਾਨ ਨੇ ਝਾੜੂ ਲੈ ਕੇ ਖੁਦ ਹੀ ਕਰਤੀ ਸਫਾਈ ਕਿਹਾ-‘ਜੇ ਖਾਂਦੇ ਹੋਏ ਨਹੀਂ ਸੰਗਦੇ ਤਾਂ ਸਫ਼ਾਈ ਵੇਲੇ ਕਿਹੜੀ ਸੰਗ’
ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਦਿੱਲੀ ਕਿਸਾਨ ਅੰਦੋਲਨ 'ਚ ਵੱਧ ਚੜੇ ਕੇ ਹਿੱਸਾ ਲੈ ਰਹੇ ਨੇ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਪੂਰਾ ਸਮਰਥਨ ਕਰ ਰਹੇ ਨੇ । ਜਿਸ ਦੇ ਚੱਲਦੇ ਉਹ ਕਿਸਾਨੀ ਨੂੰ ਲੈ ਕੇ ਕਈ ਗੀਤ ਵੀ ਦਰਸ਼ਕਾਂ ਦੇ ਰੁਬਰੂ ਕਰ ਚੁੱਕੇ ਨੇ ।
ਹੋਰ ਪੜ੍ਹੋ : ਪੰਜਾਬੀ ਗਾਇਕ ਕਰਨ ਔਜਲਾ ਵੀ ਕੈਨੇਡਾ ਤੋਂ ਪਹੁੰਚੇ ਦਿੱਲੀ ਕਿਸਾਨ ਪ੍ਰਦਰਸ਼ਨ ‘ਚ, ਲਾਏ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ
ਉਨ੍ਹਾਂ ਦੇ ਕੁਝ ਨਵੇਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਨੇ । ਇਨ੍ਹਾਂ ਵੀਡੀਓ ਚ ਬੱਬੂ ਮਾਨ ਖੁਦ ਹੀ ਝਾੜੂ ਲੈ ਕੇ ਸੜਕ 'ਤੇ ਪਾਏ ਹੋਏ ਕੂੜੇ ਨੂੰ ਸਾਫ ਕਰਦੇ ਹੋਏ ਨਜ਼ਰ ਆ ਰਹੇ ਨੇ । ਉਹ ਇਹ ਵੀ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਖਾਣ ਵੇਲੇ ਕੋਈ ਸੰਗ ਨਹੀਂ ਕਰਦੇ ਤਾਂ ਸਫ਼ਾਈ ਵੇਲੇ ਕਿਵੇਂ ਦੀ ਸੰਗ ।
ਦਰਸ਼ਕਾਂ ਨੂੰ ਬੱਬੂ ਮਾਨ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਬੱਬੂ ਮਾਨ ਏਨੀਂ ਦਿਨੀਂ ਦਿੱਲੀ ਕਿਸਾਨ ਅੰਦੋਲਨ ‘ਚ ਹੀ ਨੇ ।
View this post on Instagram
View this post on Instagram