‘ਪੱਗੜੀ ਸੰਭਾਲ ਓ ਜੱਟਾ’ ਮੁਹਿੰਮ ਦੇ ਨਾਲ ਕਿਸਾਨ ਕਲਾਕਾਰ ਪੁੱਤ ਦੇਣਗੇ ਧਰਨਾ, ਗੂੰਜਣਗੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ
ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਨੇ । ਜਿਸਦੇ ਚੱਲਦੇ ਵੱਡੀ ਗਿਣਤੀ ‘ਚ ਅੱਜ ਪੰਜਾਬੀ ਕਲਾਕਾਰ ਇਕੱਠੇ ਹੋਣ ਜਾ ਰਹੇ ਹਨੇ ।
ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਇੱਕ ਪੋਸਟ ਪਾ ਕੇ ਦੱਸਿਆ ਹੈ ਕਿ ਅੱਜ ਸਾਰੇ ਬਟਾਲਾ ਸਾਹਮਣੇ VMS college 11ਵਜੇ ਮੇਨ ਹਾਈਵੇ ਅੰਮ੍ਰਿਤਸਰ ਪਠਾਨਕੋਟ ਰੋਡ ‘ਤੇ ਪਹੁੰਚੋ ।
ਉਨ੍ਹਾਂ ਨੇ ਅੱਗੇ ਲਿਖਿਆ ਹੈ ‘ਆਉ ਪੰਜਾਬ ਦੀ ਕਿਸਾਨੀ ਨੂੰ ਬਚਾਈਏ ਤੇ ਸੈਂਟਰ ਸਰਕਾਰ ਦੇ ਕੰਨਾਂ ‘ਚ ਆਵਾਜ਼ ਪਾਈਏ.. ਪਹੁੰਚ ਰਹੇ ਨੇ ਕਿਸਾਨ ਕਲਾਕਾਰ ਪੁੱਤ’ । ਐਮੀ ਵਿਰਕ, ਹਰਭਜਨ ਮਾਨ, ਰਣਜੀਤ ਬਾਵਾ, ਯੋਗਰਾਜ ਸਿੰਘ, ਸਿੱਪੀ ਗਿੱਲ, ਦੀਪ ਸਿੱਧੂ, ਜੱਸ ਬਾਜਵਾ, ਤਰਸੇਮ ਜੱਸੜ, ਹਰਫ ਚੀਮਾ, ਗੁਰਵਿੰਦਰ ਬਰਾੜ ਤੇ ਕਈ ਹੋਰ ਨਾਮੀ ਗਾਇਕ ਤੇ ਕਲਾਕਾਰ ਇਸ ਰੋਸ ਪ੍ਰਦਰਸ਼ਨ ‘ਚ ਸ਼ਾਮਿਲ ਹੋਣਗੇ।
ਇਹ ਦਿਨ ਇਸ ਲਈ ਵੀ ਖ਼ਾਸ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ‘ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਅੱਜ ਯਾਨੀ 28 ਸਤੰਬਰ ਨੂੰ ਜਨਮ ਦਿਹਾੜਾ ਹੈ।