ਕਿਸਾਨਾਂ ਦੇ ਹੱਕ ‘ਚ ਐਕਟਰ ਰਾਣਾ ਰਣਬੀਰ ਨੇ ਕੀਤੀ ਬੁਲੰਦ ਆਵਾਜ਼, ਵੀਡੀਓ ਸ਼ੇਅਰ ਕਰਕੇ ਜਾਣੂ ਕਰਵਾਇਆ ‘ਖੇਤੀ ਬਿੱਲ’ ਦੀ ਮਾਰੂ ਨੀਤੀਆਂ ਬਾਰੇ
ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਤੇ ਕਈ ਹੋਰ ਸੂਬਿਆਂ ‘ਚ ਹਾਹਾਕਾਰ ਮਚਾਈ ਹੋਈ ਹੈ । ਕਈ ਦਿਨਾਂ ਤੋਂ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਧਰਨੇ ਦੇ ਰਹੇ ਨੇ । ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਲ ਜੁੜੇ ਸਾਰੇ ਹੀ ਕਲਾਕਾਰ ਕਿਸਾਨ ਦੇ ਹੱਕ ‘ਚ ਅੱਗੇ ਆਏ ਨੇ।
ਅਜਿਹੇ ‘ਚ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਰਾਣਾ ਰਣਬੀਰ ਵੀ ਕਿਸਾਨ ਦੇ ਹੱਕ ‘ਚ ਅੱਗੇ ਆਏ ਨੇ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਖੇਤੀ ਬਿੱਲ ਉੱਤੇ ਵਿਸਥਾਰ ਦੇ ਨਾਲ ਗੱਲ ਕੀਤੀ ਹੈ ।
ਇਸ ਵੀਡੀਓ ‘ਚ ਉਨ੍ਹਾਂ ਨੇ ਖੇਤੀ ਬਿੱਲ ਤੋਂ ਬਹੁਤ ਸਾਰੇ ਲੋਕਾਂ ਨੂੰ ਜਾਣੂ ਕਰਵਾਇਆ ਹੈ । ਕਈ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪਤਾ ਨਹੀਂ ਕਿ ਕਿਸਾਨ ਕਿਉਂਕਿ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ ।
9ਮਿੰਟ 25 ਸੈਕਿੰਡ ਦੀ ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਬਿੱਲ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ ਤੇ ਨਾਲ ਹੀ ਕਿਹਾ ਹੈ ਕਿ ਇਸ ਨਾਲ ਕਿਸਾਨ ਨੂੰ ਹਰ ਪਾਸੇ ਘਾਟਾ ਹੀ ਘਾਟਾ ਹੈ । ਉਨ੍ਹਾਂ ਨੇ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ ਨੇ । ਇਸ ਬਿੱਲ ਦੇ ਨਾਲ ਬਸ ਵੱਡੀਆਂ ਕੰਪਨੀਆਂ ਨੂੰ ਫਾਇਦੇ ਹੋਣਗੇ ।
ਇਹ ਵੀਡੀਓ ਦੇ ਆਖਿਰ ‘ਚ ਉਨ੍ਹਾਂ ਨੇ ਨਾਅਰਾ ਲਗਾਇਆ ਹੈ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ।