ਕਿਸਾਨ ਅੰਦੋਲਨ ਨੇ ਬਦਲੀ ਲੋਕਾਂ ਦੀ ਸੋਚ ਵਿਆਹ ਵਾਲੇ ਕਾਰਡਾਂ ’ਤੇ ਛੱਪਣ ਲੱਗੇ ਹਲ ਤੇ ਟਰੈਕਟਰ
ਖੇਤੀ ਬਿੱਲਾਂ ਖਿਲਾਫ ਕਿਸਾਨ ਲਗਾਤਾਰ ਡਟੇ ਹੋਏ ਹਨ । ਕਿਸਾਨਾਂ ਦੇ ਅੰਦੋਲਨ ਨੂੰ ਨੌਜਵਾਨਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ । ਇਸ ਅੰਦੋਲਨ ਵਿੱਚ ਨੌਜਵਾਨਾਂ ਦੀ ਵੱਡੀ ਗਿਣਤੀ ਪਹੁੰਚ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸਾਨੀ ਨੂੰ ਲੈ ਕੇ ਨੌਜਵਾਨਾਂ ਦੀ ਸੋਚ ਕਿੰਨੀ ਬਦਲ ਗਈ ਹੈ ।
ਹੋਰ ਪੜ੍ਹੋ :
ਹੇਮਾ ਮਾਲਿਨੀ ਨੇ ਵਿਦੇਸ਼ੀ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਜਾ ਰਹੇ ਟਵੀਟਸ ‘ਤੇ ਦਿੱਤਾ ਪ੍ਰਤੀਕਰਮ
ਕ੍ਰਿਕਟਰ ਰੋਹਿਤ ਸ਼ਰਮਾ ਦਾ ਟਵੀਟ ਦੇਖ ਕੇ ਭੜਕੀ ਕੰਗਨਾ ਰਨੌਤ, ਸਾਰੇ ਕ੍ਰਿਕਟਰਾਂ ਦੀ ਤੁਲਨਾ ਧੋਬੀ ਦੇ ਕੁੱਤੇ ਨਾਲ ਕੀਤੀ
ਇੱਥੇ ਹੀ ਬਸ ਨਹੀਂ ਕਿਸਾਨ ਅੰਦੋਲਨ ਦਾ ਅਸਰ ਵਿਆਹਾਂ ਵਿੱਚ ਵੀ ਦਿਖਾਈ ਦੇ ਰਿਹਾ ਹੈ । ਨੌਜਵਾਨ ਮੁੰਡੇ ਕੁੜੀਆਂ ਆਪਣੇ ਵਿਆਹਾਂ ਦੇ ਕਾਰਡ ਤੇ ਕਿਸਾਨਾਂ ਦੇ ਸਲੋਗਨ ਤੇ ਕਿਸਾਨ ਅੰਦੋਲਨ ਦਾ ਲੋਗੋ ਛਪਵਾ ਰਹੇ ਹਨ । ਕੁਝ ਲੋਕ ਤਾਂ ਬਰਾਤ ਵਾਲੀਆਂ ਗੱਡੀਆਂ ਤੇ ਝੰਡੇ ਲਗਾ ਕੇ ਵਿਆਹਾਂ ਵਿੱਚ ਪਹੁੰਚ ਰਹੇ ਹਨ ।
ਇੱਥੇ ਹੀ ਬੱਸ ਨਹੀਂ ਹਰ ਕਾਰ, ਮੋਟਰ ਸਾਈਕਲ ਤੇ ਵੀ ਨੋ ਫਾਰਮਰ ਨੋ ਫੂਡ ਦੇ ਸਟਿੱਕਰ ਦੇਖਣ ਨੂੰ ਮਿਲ ਰਹੇ ਹਨ । ਲੋਕਾਂ ਦੇ ਇਸ ਰੁਝਾਨ ਨੂੰ ਦੇਖ ਕੇ ਲੱਗਦਾ ਹੈ ਕਿ ਕਿਸਾਨਾਂ ਦੀ ਜਿੱਤ ਤੈਅ ਹੈ ।