ਸਿੰਘੂ ਬਾਰਡਰ ’ਤੇ ਕਿਸਾਨ ਨੇ ਬਣਾਇਆ ਮਕਾਨ, ਕਿਹਾ ਖੇਤੀ ਬਿੱਲ ਵਾਪਿਸ ਕਰਵਾ ਕੇ ਹੀ ਮੁੜਾਂਗੇ ਪੰਜਾਬ
ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਦਿੱਲੀ ਦੀ ਸਰਹੱਦ ਤੇ ਧਰਨਾ ਦੇ ਰਹੇ ਹਨ । ਕੁਝ ਕਿਸਾਨਾਂ ਨੇ ਤਾਂ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ ਇੱਥੇ ਪੱਕੀ ਰਿਹਾਇਸ਼ ਕਰ ਲਈ ਹੈ । ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੇ ਖ਼ਾਸ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ ।
ਹੋਰ ਪੜ੍ਹੋ:
ਨੇਹਾ ਕੱਕੜ ਦਾ ਨਵਾਂ ਗੀਤ ‘ਮਰ ਜਾਣਿਆ’ ਰਿਲੀਜ਼
ਧਰਨੇ ਤੇ ਪਹੁੰਚੇ ਇੱਕ ਕਿਸਾਨ ਨੇ ਸਿੰਘੂ ਬਾਰਡਰ ਤੇ ਆਪਣਾ ਮਕਾਨ ਤਿਆਰ ਕਰ ਲਿਆ ਹੈ। ਇਹ ਮਕਾਨ ਸੀਮੈਂਟ ਤੇ ਪਲਾਈ ਨਾਲ ਤਿਆਰ ਕੀਤਾ ਗਿਆ ਹੈ। ਇਸ ਮਕਾਨ ਵਿੱਚ ਇੱਕ ਕਮਰੇ ਤੋਂ ਇਲਾਵਾ ਇੱਕ ਬਰਾਂਡਾ ਵੀ ਹੈ ।ਕਮਰੇ ਅੰਦਰ ਤਕਰੀਬਨ ਸਾਰੀਆਂ ਸਹੂਲਤਾਂ ਹਨ।
ਪੰਜਾਬ ਤੋਂ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇੱਥੇ ਹੀ ਰਹੇਗਾ ਜਦ ਤੱਕ ਅੰਦੋਲਨ ਜਾਰੀ ਰਹੇਗਾ। ਕਮਰੇ ਦੇ ਅੰਦਰ ਤੁਸੀਂ ਵੇਖ ਸਕਦੇ ਹੋ ਕੇ ਏਸੀ ਲੱਗਾ ਹੋਇਆ ਹੈ। ਬੈੱਡ, ਐਲਈਡੀ ਸਕ੍ਰੀਨ ਤੇ ਗਰਮ ਹਵਾ ਬਾਹਰ ਕੱਢਣ ਲਈ ਓਣਹਉਸਟ ਫੈਨ ਵੀ ਲਾਇਆ ਗਿਆ ਹੈ।