ਖੇਤੀ ਕਾਨੂੰਨਾਂ ਖਿਲਾਫ ਰੋਸ ਜਤਾਉਣ ਲਈ ਕਿਸਾਨ ਨੇ ਅਪਣਾਇਆ ਅਨੋਖਾ ਤਰੀਕਾ, ਪੰਜਾਬ ਤੋਂ ਦਿੱਲੀ ਤੱਕ ਚਲਾਇਆ ਬੈਕ ਗੇਅਰ ਵਿੱਚ ਟਰੈਕਟਰ
ਖੇਤੀ ਕਾਨੂੰਨਾਂ ਖ਼ਿਲਾਫ਼ ਹਰ ਕੋਈ ਆਪਣਾ ਰੋਸ ਜਤਾ ਰਿਹਾ ਹੈ । ਹਰ ਕੋਈ ਕਿਸਾਨਾਂ ਦੀ 26 ਜਨਵਰੀ ਵਾਲੀ ਪਰੇਡ ਵਿੱਚ ਹਿੱਸਾ ਲੈਣ ਲਈ ਪਹੁੰਚ ਰਿਹਾ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਇੱਕ ਕਿਸਾਨ 26 ਜਨਵਰੀ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਟਰੈਕਟਰ ਤੇ ਜਾ ਰਿਹਾ ਹੈ ।
ਹੋਰ ਪੜ੍ਹੋ :
ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਵਿਆਹ ਦੇ ਬੰਧਨ ‘ਚ ਬੱਝੇ
ਹਨੀ ਸਿੰਘ ਦੀ ਭੈਣ ਦਾ ਹੋਇਆ ਵਿਆਹ, ਗੁਰੂ ਰੰਧਾਵਾ ਸਮੇਤ ਕਈ ਕਲਾਕਾਰ ਦੇ ਰਹੇ ਹਨ ਵਧਾਈਆਂ
ਇਸ ਵੀਡੀਓ ਦੀਨ ਖ਼ਾਸ ਗੱਲ ਇਹ ਹੈ ਕਿ ਕਿਸਾਨ ਪੰਜਾਬ ਤੋਂ ਟਰੈਕਟਰ ਨੂੰ ਰਿਵਰਸ ਗੇਅਰ ਵਿੱਚ ਚਲਾ ਕੇ ਪਹੁੰਚਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਇਸੇ ਤਰੀਕੇ ਨਾਲ ਵਾਪਸ ਲਿਆ ਜਾਣਾ ਚਾਹੀਦਾ ਹੈ ਜਿਵੇਂ ਉਹ ਉਲਟਾ ਟਰੈਕਟਰ ਚਲਾਉਂਦੇ ਹੋਏ ਪੰਜਾਬ ਤੋਂ ਦਿੱਲੀ ਪਹੁੰਚਿਆ ਹੈ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਲਈ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਪਹੁੰਚ ਗਏ ਹਨ। ਟਰੈਕਟਰ ਪਰੇਡ ਵਿਚ ਵੱਖ-ਵੱਖ ਸੂਬਿਆਂ ਦੀਆਂ ਬਹੁਤ ਸਾਰੀਆਂ ਝਾਕੀਆਂ ਵੀ ਹੋਣਗੀਆਂ ਜਿਸ ਰਾਹੀਂ ਖੇਤੀ ਕਾਨੂੰਨਾਂ ਪ੍ਰਤੀ ਵਿਰੋਧ ਦਰਜ਼ ਕਰਵਾਇਆ ਜਾਵੇਗਾ ।