ਫਰਹਾਨ ਅਖਤਰ ਨੇ ਖਾਸ ਅੰਦਾਜ਼ 'ਚ ਪਿਤਾ ਜਾਵੇਦ ਅਖਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ
ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਦੇ ਬੇਟੇ ਅਦਾਕਾਰ ਜਾਵੇਦ ਅਖਤਰ ਨੇ ਆਪਣੇ ਪਿਤਾ ਨੂੰ ਸੋਸ਼ਲ ਮੀਡੀਆ ਰਾਹੀਂ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ ਹੈ।
Image Source: Instagram
ਅਦਾਕਾਰ ਫਰਹਾਨ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਹ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ। ਨਿੱਕੇ ਜਿਹੇ ਫਰਹਾਨ ਪਿਤਾ ਜਾਵੇਦ ਅਖਤਰ ਨਾਲ ਪੋਜ਼ ਦਿੰਦੇ ਹੋਏ ਵਿਖਾਈ ਦੇ ਰਹੇ ਹਨ।
View this post on Instagram
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਫਰਹਾਨ ਨੇ ਪਿਤਾ ਜਾਵੇਦ ਅਖਤਰ ਦੇ ਲਈ ਖ਼ਾਸ ਕੈਪਸ਼ਨ ਵੀ ਲਿਖਿਆ। ਕੈਪਸ਼ਨ ਦੇ ਵਿੱਚ ਫਰਹਾਨ ਨੇ ਲਿਖਿਆ, "ਜਨਮਦਿਨ ਮੁਬਾਰਕ ਪਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ❤️ @jaduakhtar "
ਫਰਹਾਨ ਦੇ ਦੋਸਤ ਤੇ ਫੈਨਜ਼ ਉਨ੍ਹਾਂ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਉਨ੍ਹਾਂ ਦੇ ਨਜ਼ਦੀਕੀ ਦੋਸਤ ਦੀਆ ਮਿਰਜ਼ਾ ਨੇ ਵੀ ਪੋਸਟ 'ਤੇ ਦਿਲ ਦੇ ਇਮੋਜੀ ਬਣਾਏ। ਫਰਹਾਨ ਦੇ ਫੈਨਜ਼ ਨੇ ਵੀ ਉਨ੍ਹਾਂ ਦੇ ਪਿਤਾ ਨੂੰ ਜਨਮਦਿਨ ਮੌਕੇ ਕਮੈਂਟ ਕਰਕੇ ਵਧਾਈ ਦਿੱਤੀ ਹੈ।
Image Source: Instagram
ਹੋਰ ਪੜ੍ਹੋ : B'day Special : ਜਾਣੋ ਕਿੰਝ ਫ਼ਿਲਮਾਂ ਦੇ ਕਲੈਪਰ ਬੁਆਏ ਤੋਂ ਗੀਤਕਾਰ ਬਣੇ ਜਾਵੇਦ ਅਖ਼ਤਰ
ਜੇਕਰ ਫਰਹਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ 'ਤੂਫਾਨ' 'ਚ ਨਜ਼ਰ ਆਉਣਗੇ। ਇਸ 'ਚ ਉਨ੍ਹਾਂ ਨਾਲ ਪਰੇਸ਼ ਰਾਵਲ, ਮ੍ਰਿਣਾਲ ਠਾਕੁਰ ਅਤੇ ਈਸ਼ਾ ਤਲਵਾਰ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ।
Image Source: Instagram
ਇਸ ਤੋਂ ਇਲਾਵਾ ਫਰਹਾਨ ਆਪਣੀ ਗਰਲਫ੍ਰੈਂਡ ਸ਼ਿਬਾਨੀ ਦਾਂਡੇਕਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਹਨ। ਖਬਰਾਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।