ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦੇ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ, ਸਾਹਮਣੇ ਆਈ ਮਹਿਮਾਨਾਂ ਦੀ ਲਿਸਟ
ਟੀਵੀ ਇੰਡਸਟਰੀ ਵਿੱਚ ਵਿਆਹ ਦਾ ਦੌਰ ਜਾਰੀ ਹੈ। ਮੌਨੀ ਰਾਏ ਤੇ ਕਰਿਸ਼ਮਾ ਤੰਨਾ ਤੋਂ ਬਾਅਦ ਹੁਣ ਫ਼ਿਲਮ ਅਦਾਕਾਰ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਵਿਆਹ ਕਰਵਾਉਣ ਜਾ ਰਹੇ ਹਨ। ਦੋਹਾਂ ਦੇ ਵਿਆਹ ਦੇ ਪ੍ਰੀ ਵੈਡਿੰਗ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। ਹੁਣ ਇਨ੍ਹਾਂ ਦੇ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਲਿਸਟ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਫਰਹਾਨ ਅਤੇ ਸ਼ਿਬਾਨੀ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮੇਂ ਦੋਹਾਂ ਦੇ ਵਿਆਹ ਦੀਆਂ ਅਪਡੇਟਸ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਹਨ। ਹੁਣ ਖ਼ਬਰ ਹੈ ਕਿ ਫਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਨੇ ਵਿਆਹ 'ਚ ਆਪਣੇ ਮਹਿਮਾਨਾਂ ਲਈ ਖੰਡਾਲਾ ਅਤੇ ਨੇੜਲੇ ਸਾਰੇ ਬੰਗਲੇ ਬੁੱਕ ਕੀਤੇ ਗਏ ਹਨ। ਜਿੱਥੇ ਮਹਿਮਾਨਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾਵੇਗਾ।
ਦੱਸ ਦਈਏ ਕਿ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਲੰਮੇਂ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਹੁਣ ਦੋਵੇਂ 19 ਫਰਵਰੀ ਨੂੰ ਵਿਆਹ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ ਅਤੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।
ਇਹ ਕਪਲ ਖੰਡਾਲਾ ਦੇ ਫਾਰਮ ਹਾਊਸ 'ਤੇ ਇੱਕ-ਦੂਜੇ ਨਾਲ ਸੱਤ ਫੇਰੇ ਲਵੇਗਾ। ਦੋਹਾਂ ਨੇ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਨੂੰ ਵੀ ਬਹੁਤ ਹੀ ਨਿੱਜੀ ਰੱਖਿਆ ਹੈ ਅਤੇ ਖਬਰਾਂ ਮੁਤਾਬਕ ਵਿਆਹ 'ਚ ਮਹਿਜ਼ 50-60 ਮਹਿਮਾਨਾਂ ਦੇ ਆਉਣ ਦੀ ਉਮੀਦ ਹੈ।
ਹੋਰ ਪੜ੍ਹੋ : ਅਨੰਨਿਆ ਪਾਂਡੇ ਨੇ ਪਾਣੀ ਦੇ ਅੰਦਰ ਕਰਵਾਇਆ ਫੋਟੋਸ਼ੂਟ, ਵਿਖਿਆ ਅਦਾਕਾਰਾ ਦਾ ਗੈਲਮਰਸ ਅੰਦਾਜ਼
ਹੁਣ ਇਸ ਕਪਲ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਿਸਟ ਸਾਹਮਣੇ ਆਈ ਹੈ। ਫਰਹਾਨ ਤੇ ਸ਼ਿਬਾਨੀ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਵਿੱਚ ਮੇਯਾਂਗ ਚਾਂਗ, ਸਮੀਰ ਕੋਚਰ, ਗੌਰਵ ਕਪੂਰ, ਮੋਨਿਕਾ ਡੋਗਰਾ, ਰਿਤੇਸ਼ ਸਿਡਵਾਨੀ ਅਤੇ ਰੀਆ ਚੱਕਰਵਰਤੀ ਦੇ ਨਾਂਅ ਵੀ ਸ਼ਾਮਲ ਹਨ। ਇਸ ਵਿਆਹ ਸਮਾਗਮ ਵਿੱਚ ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਨੂੰ ਵੀ ਖ਼ਾਸ ਤੌਰ 'ਤੇ ਸੱਦਾ ਦਿੱਤਾ ਗਿਆ ਹੈ, ਪਰ ਉਹ ਇਸ ਵਿਆਹ ਵਿੱਚ ਸ਼ਿਰਕਤ ਕਰਨਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ।
ਇਹ ਕਪਲ ਆਪਣੇ ਵਿਆਹ ਨੂੰ ਬਹੁਤ ਨਿੱਜੀ ਰੱਖਣਾ ਚਾਹੁੰਦਾ ਹੈ, ਇਸ ਲਈ ਵਿਆਹ ਵਿੱਚ ਮਹਿਜ਼ ਬਹੁਤ ਹੀ ਨੇੜਲੇ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।
View this post on Instagram