ਫ਼ਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਕਰਨਗੇ ਕੋਰਟ ਮੈਰਿਜ਼, ਸਾਹਮਣੇ ਆਈ ਵਿਆਹ ਦੀ ਤਰੀਕ
ਇਨ੍ਹੀਂ ਦਿਨੀਂ ਬਾਲੀਵੁੱਡ ਅਤੇ ਟੀਵੀ ਜਗਤ 'ਚ ਵਿਆਹਾਂ ਦਾ ਮਾਹੌਲ ਚੱਲ ਰਿਹਾ ਹੈ। ਹਾਲ ਹੀ 'ਚ ਜਿੱਥੇ ਮੌਨੀ ਰਾਏ, ਕਰਿਸ਼ਮਾ ਤੰਨਾ ਵਰਗੀਆਂ ਅਭਿਨੇਤਰੀਆਂ ਦੇ ਵਿਆਹ ਦੀਆਂ ਤਰੀਕਾਂ ਸਾਹਮਣੇ ਆਈਆਂ ਹਨ, ਉੱਥੇ ਹੀ ਹੁਣ ਮਸ਼ਹੂਰ ਅਦਾਕਾਰ ਫ਼ਰਹਾਨ ਅਖ਼ਤਰ (Farhan Akhtar) ਤੇ ਸ਼ਿਬਾਨੀ ਦਾਂਡੇਕਰ (Shibani Dandekar) ਦਾ ਵਿਆਹ ਵੀ ਚਰਚਾ 'ਚ ਹੈ।
ਫ਼ਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਨੇ ਆਪਣੇ ਰਿਸ਼ਤੇ ਵਿੱਚ ਇੱਕ ਕਦਮ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਜੋੜੀ 21 ਫਰਵਰੀ ਨੂੰ ਕੋਰਟ ਮੈਰਿਜ ਕਰਵਾਏਗੀ। ਹਾਲਾਂਕਿ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਖੂਬ ਉੱਡ ਰਹੀਆਂ ਹਨ।
ਹੋਰ ਪੜ੍ਹੋ : ਪੋਂਗਲ 'ਤੇ ਰਜਨੀਕਾਂਤ ਦੀ ਝਲਕ ਦੇਖਣ ਲਈ ਦੀਵਾਨੇ ਹੋਏ ਫੈਨਜ਼, ਰਜਨੀਕਾਂਤ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੀ ਕੀਤੀ ਅਪੀਲ
ਦਰਅਸਲ, ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਦੋਵੇਂ ਫ਼ਰਹਾਨ ਦੇ ਜਨਮਦਿਨ ਯਾਨੀ 9 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ, ਪਰ ਅਜਿਹਾ ਨਹੀਂ ਹੋਇਆ। ਹੁਣ ਦੋਵਾਂ ਦੇ ਵਿਆਹ ਨਾਲ ਜੁੜੀ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ।
ਖਬਰਾਂ ਮੁਤਾਬਕ ਫ਼ਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ ਦੇ ਕਰੀਬੀਆਂ ਨੇ ਦੱਸਿਆ ਹੈ ਕਿ ਦੋਵੇਂ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ 21 ਫਰਵਰੀ ਦਾ ਦਿਨ ਦੋਹਾਂ ਲਈ ਬਹੁਤ ਵੱਡਾ ਦਿਨ ਹੋਵੇਗਾ। ਕਰੀਬੀਆਂ ਨੇ ਕਿਹਾ, 'ਦੋਵੇਂ ਵਿਆਹ ਕਰਨ ਵਾਲੇ ਹਨ। ਕਿਉਂਕਿ ਉਹ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਆਹ ਦੀ ਯੋਜਨਾ ਬਣਾ ਰਹੇ ਹਨ ਅਤੇ ਆਖਿਰਕਾਰ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲਿਜਾਣ ਦਾ ਫੈਸਲਾ ਕਰ ਹੀ ਲਿਆ ਹੈ।
ਫ਼ਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ 2018 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਫ਼ਰਹਾਨ ਦਾ ਇਹ ਦੂਜਾ ਵਿਆਹ ਹੋਵੇਗਾ। ਫ਼ਰਹਾਨ ਦਾ ਪਹਿਲਾ ਵਿਆਹ ਅਧੁਨਾ ਭਬਾਨੀ ਨਾਲ ਹੋਇਆ ਸੀ। ਦੋਵੇਂ ਸਾਲ 2000 'ਚ ਪਤੀ-ਪਤਨੀ ਬਣੇ ਸਨ। ਦੋਵਾਂ ਦੇ ਦੋ ਬੱਚੇ ਹਨ। ਫਰਹਾਨ ਅਤੇ ਅਧੁਨਾ ਸਾਲ 2016 'ਚ ਵੱਖ ਹੋ ਗਏ ਸਨ ਅਤੇ ਫਿਰ ਸਾਲ 2017 'ਚ ਆਪਸੀ ਸਹਿਮਤੀ ਨਾਲ ਦੋਹਾਂ ਦਾ ਤਲਾਕ ਹੋ ਗਿਆ ਸੀ।
ਹੋਰ ਪੜ੍ਹੋ : ਲਾੜੇ ਦੇ ਲਿਬਾਸ ‘ਚ ਸੱਜੇ ਗਿੱਪੀ ਗਰੇਵਾਲ, ਵੀਡੀਓ ਹੋ ਰਿਹਾ ਵਾਇਰਲ
ਵਰਕ ਫਰੰਟ ਦੀ ਗੱਲ ਕਰੀਏ ਤਾਂ ਫ਼ਰਹਾਨ ਅਖ਼ਤਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਜੀ ਲੇ ਜ਼ਾਰਾ' ਦੇ ਕੰਮ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਬਾਲੀਵੁੱਡ ਦੀਆਂ ਤਿੰਨ ਖੂਬਸੂਰਤ ਅਭਿਨੇਤਰੀਆਂ ਕੈਟਰੀਨਾ ਕੈਫ, ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਇਕੱਠੇ ਨਜ਼ਰ ਆਉਣਗੀਆਂ। ਫ਼ਰਹਾਨ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ।