ਫਰਾਹ ਖਾਨ ਨੇ ਦਾਦੀ ਬਣਨ ਜਾ ਰਹੀ ਨੀਤੂ ਕਪੂਰ ਨੂੰ ਦਿੱਤੀ ਵਧਾਈ, ਕਿਹਾ 'ਚਿੰਟੂ ਜੀ ਵਾਪਿਸ ਆਉਣ ਵਾਲੇ ਨੇ'

Reported by: PTC Punjabi Desk | Edited by: Pushp Raj  |  June 30th 2022 04:31 PM |  Updated: June 30th 2022 04:31 PM

ਫਰਾਹ ਖਾਨ ਨੇ ਦਾਦੀ ਬਣਨ ਜਾ ਰਹੀ ਨੀਤੂ ਕਪੂਰ ਨੂੰ ਦਿੱਤੀ ਵਧਾਈ, ਕਿਹਾ 'ਚਿੰਟੂ ਜੀ ਵਾਪਿਸ ਆਉਣ ਵਾਲੇ ਨੇ'

Farah Khan Congratulate Dadi Neetu Kapoor: ਬਾਲੀਵੁੱਡ ਕਪਲ ਆਲਿਆ ਭੱਟ ਤੇ ਰਣਬੀਰ ਕਪੂਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਆਲਿਆ ਨੇ ਜਦੋਂ ਤੋਂ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਸਾਰਿਆਂ ਨੂੰ ਦਿੱਤੀ ਹੈ, ਉਦੋਂ ਤੋਂ ਹੀ ਸੋਸ਼ਲ ਮੀਡੀਆ 'ਤੇ ਨਾ ਸਿਰਫ ਉਸ ਦੇ ਆਉਣ ਵਾਲੇ ਬੱਚੇ ਦੀ ਚਰਚਾ ਹੋ ਰਹੀ ਹੈ, ਫੈਨਜ਼ ਤੇ ਸੈਲੇਬਸ ਤੋਂ ਲੈ ਕੇ ਹਰ ਕੋਈ ਹੋਣ ਵਾਲੇ ਮਾਪਿਆਂ ਨੂੰ ਵਧਾਈ ਦੇ ਰਹੇ ਹਨ। ਹੁਣ ਆਲਿਆ ਤੇ ਰਣਬੀਰ ਕਪੂਰ ਦੇ ਹੋਣ ਵਾਲੇ ਬੱਚੇ ਨੂੰ ਲੈ ਕੇ ਫਰਾਹ ਖਾਨ ਨੇ ਦਾਦੀ ਬਣਨ ਜਾ ਰਹੀ ਨੀਤੂ ਕਪੂਰ ਨੂੰ ਅਨੋਖੇ ਅੰਦਾਜ਼ 'ਚ ਵਧਾਈ ਦਿੱਤੀ ਹੈ।

Image Source: Instagram

ਆਲਿਆ ਤੇ ਰਣਬੀਰ ਵੱਲੋਂ ਜਲਦ ਮਾਤਾ-ਪਿਤਾ ਬਨਣ ਦੀ ਗੱਲ ਜਨਤਕ ਕਰਨ ਤੋਂ ਬਾਅਦ ਇਸ ਜੋੜੀ ਨੂੰ ਫੈਨਜ਼ ਅਤੇ ਸਾਥੀ ਕਲਾਕਾਰ ਲਗਾਤਾਰ ਵਧਾਈਆਂ ਦੇ ਰਹੇ ਹਨ। ਸੈਲੇਬਸ ਲਗਾਤਾਰ ਹੋਣ ਵਾਲੇ ਮਾਤਾ-ਪਿਤਾ ਨੂੰ ਆਸ਼ੀਰਵਾਦ ਵੀ ਦੇ ਰਹੇ ਹਨ। ਇਸ ਦੇ ਨਾਲ ਹੀ ਨੀਤੂ ਕਪੂਰ ਵੀ ਦਾਦੀ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਹ ਖੁਸ਼ੀ ਉਨ੍ਹਾਂ ਦੇ ਸ਼ੋਅ ਡਾਂਸ ਦੀਵਾਨੇ ਜੂਨੀਅਰਜ਼ 'ਚ ਵੀ ਮਨਾਈ ਗਈ ਹੈ, ਜਿਸ ਦੀ ਝਲਕ ਹੁਣ ਸਾਹਮਣੇ ਆ ਗਈ ਹੈ।

ਦੱਸ ਦਈਏ ਕਿ ਇਨ੍ਹੀਂ ਦਿਨੀਂ ਨੀਤੂ ਕਪੂਰ ਟੀਵੀ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ ਜੂਨੀਅਰਜ਼' ਵਿੱਚ ਬਤੌਰ ਜੱਜ ਨਜ਼ਰ ਆ ਰਹੀ ਹੈ। ਹਾਲ ਹੀ 'ਚ ਜਦੋਂ ਆਲੀਆ ਭੱਟ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਤਾਂ ਨੀਤੂ ਕਪੂਰ ਨੂੰ ਸ਼ੋਅ ਦੇ ਸੈੱਟ 'ਤੇ ਦੇਖਿਆ ਗਿਆ। ਇਸ ਦੇ ਨਾਲ ਹੀ ਸ਼ੋਅ 'ਚ ਉਨ੍ਹਾਂ ਨੂੰ ਕਾਫੀ ਵਧਾਈਆਂ ਵੀ ਮਿਲੀਆਂ।

Image Source: Instagram

ਹੁਣ ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਪਹਿਲਾਂ ਸ਼ੋਅ ਦੇ ਹੋਸਟ ਕਰਨ ਕੁੰਦਰਾ ਕਹਿੰਦੇ ਹਨ, 'ਨੀਤੂ ਜੀ ਦਾਦੀ ਬਣਨ ਵਾਲੀ ਹੈ। ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ।ਨੀਤੂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਕੋਈ ਖਬਰ ਨਹੀਂ ਹੋ ਸਕਦੀ।

ਇਸ ਦੌਰਾਨ ਫਰਾਹ ਖਾਨ ਨੇ ਅਨੋਖੇ ਅੰਦਾਜ਼ ਵਿੱਚ ਨੀਤੂ ਕਪੂਰ ਨੂੰ ਵਧਾਈ ਦਿੱਤੀ। ਵਧਾਈ ਦਿੰਦੇ ਹੋਏ ਫਰਾਹ ਨੇ ਨੀਤੂ ਕਪੂਰ ਨੂੰ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਚਿੰਟੂ ਜੀ ਵਾਪਸ ਆਉਣ ਵਾਲੇ ਹਨ'। ਇਸ ਤੋਂ ਬਾਅਦ ਫਰਾਹ ਆਪਣੇ ਨਾਲ ਬੈਠੇ ਸ਼ੋਅ ਦੇ ਜੱਜ ਮਰਜ਼ੀ ਪੇਸਤੋਨਜੀ ਨੂੰ ਛੇੜਦੀ ਹੈ ਅਤੇ ਕਹਿੰਦੀ ਹੈ ਕਿ 'ਇਹ ਜ਼ਰੂਰ ਸੋਚ ਰਿਹਾ ਹੋਵੇਗਾ ਕਿ ਮੈਂ ਨੋਰਾ ਨਾਲ ਬੈਠਾਂਗਾ, ਪਰ ਇਸ ਦੀ ਕਿਸਮਤ ਦੇਖੋ। ਇੱਕ ਪਾਸੇ ਦਾਦੀ ਹੈ ਅਤੇ ਦੂਜੇ ਪਾਸੇ ਹੋਣ ਵਾਲੀ ਨਾਨੀ ਹੈ।

ਇਨ੍ਹਾਂ ਸਾਰੇ ਹਾਸੇ, ਚੁਟਕਲੇ ਅਤੇ ਮਜ਼ਾਕ ਦੇ ਨਾਲ, ਸਾਰੇ ਪ੍ਰਤੀਯੋਗੀ ਨੀਤੂ ਕਪੂਰ ਨੂੰ ਵਧਾਈ ਦਿੰਦੇ ਹੋਏ ਵਿਸ਼ੇਸ਼ ਡਾਂਸ ਪਰਫਾਰਮੈਂਸ ਦਿੰਦੇ ਹਨ। ਵੀਡੀਓ 'ਚ ਨੀਤੂ ਕਪੂਰ ਦੇ ਚਿਹਰੇ 'ਤੇ ਦਾਦੀ ਬਣਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।

Image Source: Instagram

ਹੋਰ ਪੜ੍ਹੋ: ਅਭਿਸ਼ੇਕ ਬੱਚਨ ਨੇ ਬਾਲੀਵੁੱਡ 'ਚ ਪੂਰੇ ਕੀਤੇ 22 ਸਾਲ, ਕੇ ਆਰ ਕੇ ਨੇ ਟਵੀਟ ਕਰ ਅਭਿਸ਼ੇਕ ਲਈ ਆਖੀ ਇਹ ਗੱਲ, ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦੇਈਏ ਕਿ ਆਲਿਆ ਵੱਲੋਂ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ, ਨੀਤੂ ਕਪੂਰ ਨੇ ਰਣਬੀਰ ਆਲਿਆ ਦੀ ਇੱਕ ਬਹੁਤ ਹੀ ਪਿਆਰੀ ਅਤੇ ਰੋਮੈਂਟਿਕ ਅਨਸੀਨ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਬਾਅਦ ਵਿੱਚ ਆਲਿਆ ਨੇ ਆਪਣੇ ਇੰਸਟਾਗ੍ਰਾਮ ਦੀ ਪ੍ਰੋਫਾਈਲ ਪਿਕਚਰ 'ਤੇ ਲਾ ਲਿਆ।

 

View this post on Instagram

 

A post shared by ColorsTV (@colorstv)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network