ਯੂਰੋਪ ਟ੍ਰਿਪ 'ਤੇ ਗਏ ਕਾਰਤਿਕ ਆਰਯਨ ਨੂੰ ਫੈਨ ਨੇ ਪਛਾਨਣ ਤੋਂ ਕੀਤਾ ਇਨਕਾਰ, ਕਾਰਤਿਕ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  July 08th 2022 01:36 PM |  Updated: July 08th 2022 01:36 PM

ਯੂਰੋਪ ਟ੍ਰਿਪ 'ਤੇ ਗਏ ਕਾਰਤਿਕ ਆਰਯਨ ਨੂੰ ਫੈਨ ਨੇ ਪਛਾਨਣ ਤੋਂ ਕੀਤਾ ਇਨਕਾਰ, ਕਾਰਤਿਕ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ

Kartik Aaryan on Europe trip: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਯਨ ਇਨ੍ਹੀਂ ਦਿਨੀਂ ਹਰ ਪਾਸੇ ਛਾਏ ਹੋਏ ਹਨ। ਹਰ ਕੋਈ ਉਸ ਦੀ ਫਿਲਮ ਦੀ ਤਾਰੀਫ ਕਰ ਰਿਹਾ ਹੈ। ਫਿਲਹਾਲ ਕਾਰਤਿਕ ਇਸ ਸਮੇਂ ਫਿਲਮ ਦੀ ਟੀਮ ਨਾਲ ਯੂਰੋਪ ਵਿੱਚ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ। ਯੂਰਪ ਤੋਂ ਕਾਰਤਿਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਾਰਤਿਕ ਆਰਯਨ ਦੇ ਇੱਕ ਫੈਨ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਕਾਰਤਿਕ ਆਰਯਨ ਹਨ। ਕਾਰਤਿਕ ਨੇ ਫੈਨ ਨੂੰ ਮਜ਼ਾਕੀਆ ਜਵਾਬ ਦਿੱਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੱਸ ਰਿਹਾ ਹੈ।

image From instagram

ਇਹ ਵੀਡੀਓ ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਆਪਣੇ ਯੂਰੋਪ ਟ੍ਰਿਪ ਦਾ ਮਜ਼ਾ ਲੈ ਰਹੇ ਹਨ। ਇਸ ਦੌਰਾਨ ਉਹ ਸਥਾਨਕ ਸਟ੍ਰੀਟ ਫੂਡ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ। ਕੁਝ ਸਮੇਂ ਬਾਅਦ ਇੱਕ ਫੈਨ ਭੱਜਦਾ ਹੋਇਆ ਕਾਰਤਿਕ ਆਰਯਨ ਕੋਲ ਪਹੁੰਚਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਇੱਕ ਤਸਵੀਰ ਲੈ ਸਕਦਾ ਹਾਂ ? ਫੈਨ ਅੱਗੇ ਕਹਿੰਦਾ ਹੈ ਕਿ ਮੇਰੇ ਦੋਸਤਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਕਾਰਤਿਕ ਆਰਯਨ ਹੋ।

 

View this post on Instagram

 

A post shared by @insta_stars_official_

ਫੈਨ ਦੀ ਗੱਲ ਸੁਣ ਦੇ ਹੀ ਕਾਰਤਿਕ ਨੇ ਤੁਰੰਤ ਜਵਾਬ ਦਿੱਤਾ, " ਮੈਂ ਕਾਰਤਿਕ ਹੀ ਹਾਂ, ਕਿ ਮੈਂ ਤੁਹਾਨੂੰ ਆਪਣਾ ਆਧਾਰ ਕਾਰਡ ਦਿਖਾਵਾਂ। ਕਾਰਤਿਕ ਦਾ ਜਵਾਬ ਸੁਣ ਨੇੜੇ ਖੜ੍ਹੇ ਸਾਰੇ ਹੀ ਲੋਕ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਏ।

image From instagram

ਕਾਰਤਿਕ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਕਾਰਤਿਕ ਦੀ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਹ ਕਾਰਤਿਕ ਦੇ ਹਾਸੇ-ਮਜ਼ਾਕ ਅਤੇ ਸੈਂਸ ਆਫ ਹਯੂਮਰ ਦੀ ਤਾਰੀਫ ਕਰ ਰਹੇ ਹਨ।

image From instagram

ਹੋਰ ਪੜ੍ਹੋ: ਪੰਜਾਬੀ ਅਦਾਕਾਰ ਨਵ ਬਾਜਵਾ ਨਾਲ ਹੋਇਆ ਭਿਆਨਕ ਹਾਦਸਾ, ਰੋਡ ਐਕਸੀਡੈਂਟ 'ਚ ਵਾਲ ਵਾਲ ਬਚੇ

ਕਾਰਤਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਫੈਨਜ਼ ਨੂੰ ਆਪਣੇ ਨਾਲ ਜੁੜੇ ਅਪਡੇਟਸ ਦਿੰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਯਾਤਰਾ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਕਾਰਤਿਕ ਨੇ ਬਾਲਕੋਨੀ ਤੋਂ ਨਜ਼ਾਰਾ ਲੈਂਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰਦੇ ਹੋਏ, ਉਨ੍ਹਾਂ ਨੇ ਲਿਖਿਆ - un Fact - Beatles stayed in this same room ?Hope someone someday puts a photo saying Koki stayed here ??"

 

View this post on Instagram

 

A post shared by KARTIK AARYAN (@kartikaaryan)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network