ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਰੂਪਲ ਪਟੇਲ ਦੀ ਤਬੀਅਤ ਵਿਗੜੀ, ਹਸਪਤਾਲ ‘ਚ ਕਰਵਾਇਆ ਭਰਤੀ
ਕਈ ਟੀਵੀ ਸੀਰੀਅਲਸ ‘ਚ ਅਦਾਕਾਰੀ ਕਰਨ ਵਾਲੀ ਅਦਾਕਾਰਾ ਰੂਪਲ ਪਟੇਲ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।ਅਦਾਕਾਰਾ ਨੂੰ ਕਿਸ ਤਰ੍ਹਾਂ ਦੀ ਪ੍ਰੇਸ਼ਾਨੀ ਕਰਕੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ ਹੈ, ਪਰ ਇਸ ਮਾਮਲੇ ‘ਚ ਉਸ ਦੇ ਪਤੀ ਕ੍ਰਿਸ਼ਨ ਦੱਤ ਦਾ ਰਿਐਕਸ਼ਨ ਆਇਆ ਹੈ ।
ਹੋਰ ਪੜ੍ਹੋ : ਗਾਇਕ ਮਨਕਿਰਤ ਔਲਖ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ, ਤਸਵੀਰਾਂ ਵਾਇਰਲ
ਮੀਡੀਆ ਰਿਪੋਰਟਸ ਮੁਤਾਬਕ ਰੂਪਲ ਦੇ ਪਤੀ ਦਾ ਕਹਿਣਾ ਹੈ ਕਿ ਹੁਣ ਉਹ ਬਿਲਕੁਲ ਠੀਕ ਹੈ ਅਤੇ ਚਿੰਤਾ ਦੀ ਕੋਈ ਵੀ ਗੱਲ ਨਹੀਂ ਹੈ । ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰੂਪਲ ਜਲਦ ਹੀ ਹਸਪਤਾਲ ‘ਚੋਂ ਡਿਸਚਾਰਜ ਹੋ ਜਾਵੇਗੀ ਅਤੇ ਉਸ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ।
ਦੱਸ ਦਈਏ ਕਿ ਰੂਪਲ ਨੇ ਕਈ ਸੀਰੀਅਲਸ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਪਛਾਣ ਕੋਕਿਲਾਬੇਨ ਦੇ ਕਿਰਦਾਰ ਨੇ ਪ੍ਰਸਿੱਧੀ ਦਿਵਾਈ ਸੀ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਇੱਕ ਵੀਡੀਓ ਰਸੋੜੇ ਮੇਂ ਕੌਣ ਥਾ ਕਾਫੀ ਵਾਇਰਲ ਹੋਇਆ ਸੀ । ਇਸ ਵੀਡੀਓ ਨੂੰ ਯਸ਼ਰਾਜ ਮੁਖੋਟੇ ਨੇ ਹੀ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰ ਕੇ ਇੱਕ ਨਵਾਂ ਹੀ ਰੂਪ ਦੇ ਦਿੱਤਾ ਸੀ ।