ਅੱਜ ਹੈ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਦਾ ਬਰਥਡੇਅ, ਪਤੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼
ਟੀਵੀ ਜਗਤ ਦੀ ਬਾਕਮਾਲ ਅਦਾਕਾਰਾ ਕਾਮਿਆ ਪੰਜਾਬੀ (Kamya Punjabi ) ਜੋ ਕਿ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਸੀਰੀਅਲਾਂ 'ਚ ਕੰਮ ਕੀਤਾ ਹੈ ਤੇ ਨਾਲ ਹੀ ਬਿੱਗ ਬੌਸ ਸੀਜ਼ਨ -7 'ਚ ਭਾਗ ਲਿਆ ਤੇ ਖੂਬ ਚਰਚਾ ਖੱਟੀ ਸੀ। ਲੇਡੀ ਬੌਸ ਯਾਨੀ ਕਿ ਕਾਮਿਆ ਪੰਜਾਬੀ ਅੱਜ ਆਪਣਾ 42ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੀ ਹੈ।
Image Source: Instagram
Image Source: Instagram
ਸ਼ਲਭ ਦਾਂਗ ਨੇ ਆਪਣੀ ਪਤਨੀ ਕਾਮਿਆ ਨੂੰ ਬਰਥਡੇਅ ਸਰਪ੍ਰਾਈਜ਼ ਦਿੱਤਾ ਹੈ। ਜਿਸ ਦੀਆਂ ਕੁਝ ਝਲਕਾਂ ਸ਼ਲਭ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ। ਉਨ੍ਹਾਂ ਨੇ ਲੰਬੀ ਚੌੜੀ ਪੋਸਟ ਪਾ ਕੇ ਆਪਣੀ ਪਤਨੀ ਕਾਮਿਆ ਪੰਜਾਬੀ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ 'ਚ ਕਾਮਿਆ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਾਮਿਆ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ।
View this post on Instagram
ਦੱਸ ਦਈਏ ਕਾਮਿਆ ਤੇ ਸ਼ਲਭ ਦੋਨਾਂ ਦਾ ਇਹ ਦੂਸਰਾ ਵਿਆਹ ਹੈ। ਦੋਨਾਂ ਨੇ ਕਾਫੀ ਸਮੇਂ ਇੱਕ ਦੂਸਰੇ ਨੂੰ ਡੇਟ ਕੀਤਾ ਤੇ ਪਿਛਲੇ ਸਾਲ ਫਰਵਰੀ ਮਹੀਨੇ 'ਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਇਸ ਵਿਆਹ ਵਿੱਚ ਕਾਮਿਆ ਦੇ ਦੋਸਤ ਤੇ ਪਰਿਵਾਰ ਦੇ ਕੁਝ ਲੋਕ ਸ਼ਾਮਿਲ ਹੋਏ ਸਨ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।