ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਆਇਆ ਹਾਰਟ ਅਟੈਕ? ਜਾਣੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ

Reported by: PTC Punjabi Desk | Edited by: Pushp Raj  |  October 07th 2022 02:58 PM |  Updated: October 07th 2022 02:58 PM

ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਆਇਆ ਹਾਰਟ ਅਟੈਕ? ਜਾਣੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ

Udit Narayan suffers heart attack: ਬਾਲੀਵੁੱਡ ਸਿਤਾਰਿਆਂ ਨੂੰ ਲੈ ਕੇ ਆਏ ਦਿਨ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਦਿਲ ਦੌਰਾ ਪੈਣ ਦੀ ਖ਼ਬਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਓ ਜਾਣਦੇ ਹਾਂ ਇਸ ਖ਼ਬਰ ਦੀ ਸੱਚਾਈ।

Image Source: Instagram

ਇਨ੍ਹੀਂ ਦਿਨੀਂ ਹਾਰਟ ਅਟੈਕ ਦੀਆਂ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਫੈਨਜ਼ ਉਦੋਂ ਹੈਰਾਨ ਹੋ ਗਏ ਜਦੋਂ ਸੋਸ਼ਲ ਮੀਡੀਆ 'ਤੇ ਇਹ ਖ਼ਬਰ ਆਈ ਕਿ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਦਿਲ ਦਾ ਦੌਰਾ ਪਿਆ ਹੈ। ਅਜਿਹੇ ਵਿੱਚ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਸਿਹਤ ਬਾਰੇ ਜਾਨਣਾ ਚਾਹੁੰਦੇ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਾਇਕ ਉਦਿਤ ਨਾਰਾਇਣ ਦੇ ਮੈਨੇਜਰ ਨੇ ਕਿਹਾ ਕਿ ਉਦਿਤ ਜੀ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਬਿਲਕੁਲ ਗ਼ਲਤ ਹੈ। ਉਦਿਤ ਨਾਰਾਇਣ ਬਿਲਕੁਲ ਠੀਕ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਖਬਰਾਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ।

Image Source: Instagram

ਉਦਿਤ ਨਾਰਾਇਣ ਦੇ ਮੈਨੇਜਰ ਨੇ ਕਿਹਾ ਕਿ ਪਤਾ ਨਹੀਂ ਕਿਵੇਂ ਅਤੇ ਕਿੱਥੋਂ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਉਦਿਤ ਨਾਰਾਇਣ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਲਗਾਤਾਰ ਕਈ ਫੋਨ ਆ ਚੁੱਕੇ ਹਨ। ਟਵਿੱਟਰ 'ਤੇ ਵਾਇਰਲ ਮੈਸੇਜ ਦੇਖ ਕੇ ਖ਼ੁਦ ਉਦਿਤ ਜੀ ਵੀ ਪਰੇਸ਼ਾਨ ਹਨ। ਕੱਲ੍ਹ ਮੈਂ ਵੀ ਉਨ੍ਹਾਂ ਨਾਲ ਗੱਲ ਕੀਤੀ ਸੀ।

ਮੈਨੇਜਰ ਨੇ ਅੱਗੇ ਦੱਸਿਆ ਕਿ ਸਾਨੂੰ ਲੱਗਦਾ ਹੈ ਕਿ ਇਹ ਅਫਵਾਹ ਨੇਪਾਲ ਤੋਂ ਸ਼ੁਰੂ ਹੋਈ ਹੈ ਕਿਉਂਕਿ ਜਿਸ ਨੰਬਰ ਤੋਂ ਇਹ ਸੰਦੇਸ਼ ਫੈਲਣਾ ਸ਼ੁਰੂ ਹੋਇਆ ਹੈ, ਉਹ ਨੇਪਾਲ ਦਾ ਹੀ ਕੋਡ ਹੈ। ਇਹ ਸਭ ਦੇਖ ਕੇ ਉਦਿਤ ਜੀ ਵੀ ਬਹੁਤ ਚਿੰਤਤ ਹਨ ਕਿ ਇਹ ਕੌਣ ਹੈ ਅਤੇ ਇਹ ਅਜਿਹੀਆਂ ਅਫਵਾਹਾਂ ਕਿਉਂ ਫੈਲਾ ਰਿਹਾ ਹੈ।

Image Source: Instagram

ਹੋਰ ਪੜ੍ਹੋ: ਅਦਾਕਾਰਾ ਨੀਨਾ ਗੁਪਤਾ ਨੇ ਆਪਣੇ ਸਹਿ ਕਲਾਕਾਰ ਅਰੁਣ ਬਾਲੀ ਦਿਹਾਂਤ 'ਤੇ ਪ੍ਰਗਟਾਇਆ ਸੋਗ, ਪੋਸਟ ਸ਼ੇਅਰ ਕਰ ਕਿਹਾ 'ਗੁੱਡਬਾਏ ਅਰੁਣ ਬਾਲੀ'

ਦੱਸ ਦੇਈਏ ਕਿ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਉਦਿਤ ਨਾਰਾਇਣ ਨੂੰ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਆਈਆਂ ਸਨ। ਹਾਲਾਂਕਿ, ਉਦਿਤ ਨਾਰਾਇਣ ਬਾਰੇ ਅਜਿਹੀਆਂ ਅਫਵਾਹਾਂ ਕਿਉਂ ਅਤੇ ਕਿਸ ਨੇ ਫੈਲਾਈਆਂ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਉਦਿਤ ਨਾਰਾਇਣ ਦੇ ਠੀਕ ਤੇ ਸਿਹਤਮੰਦ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਮਗਰੋਂ ਫੈਨਜ਼ ਨੇ ਸੁੱਖ ਦਾ ਸਾਹ ਲਿਆ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network