ਮਸ਼ਹੂਰ ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਹੈਕ
ਮਸ਼ਹੂਰ ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਕਿਸੇ ਨੇ ਹੈਕ ਕਰ ਲਿਆ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ।ਉਹਨਾਂ ਦੱਸਿਆ ਕਿ ਉਹਨਾਂ ਦਾ ਫੇਸਬੁੱਕ ਅਕਾਊਂਟ ਅਤੇ ਇੰਸਟਾਗ੍ਰਾਮ ਦੇ ਦੋਵੇਂ ਅਕਾਊਂਟ ਹੈਕ ਹੋ ਚੁੱਕੇ ਹਨ। ਕਿਸੇ ਵੀ ਤਰਾਂ ਦਾ ਕੋਈ ਵੀ ਮੈਸਜ ਜਾਂ ਕੋਈ ਪੋਸਟ ਆਉਂਦੀ ਹੈ ਤਾਂ ਪਲੀਜ਼ ਉਸਨੂੰ ਕਲਿੱਕ ਨਾ ਕਰੋ ਜਾਂ ਰਿਪ੍ਲਾਈ ਨਾ ਕਰੋ।
ਹੋਰ ਪੜ੍ਹੋ :
ਬਲਵੀਰ ਬੋਪਾਰਾਏ ਨੇ ਮਨਾਇਆ ਜਨਮ ਦਿਨ, ਤਸਵੀਰ ਕੀਤੀ ਸਾਂਝੀ
ਇਹ ਸਭ ਕੁਝ ਉਹਨਾਂ ਵਲੋਂ ਨਹੀਂ ਭੇਜਿਆ ਗਿਆ। ਉਹਨਾਂ ਦੱਸਿਆ ਕਿ ਇਸਦੀ ਰਿਪੋਟ ਉਹਨਾਂ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕਰ ਦਿੱਤੀ ਹੈ ਅਤੇ ਬਹੁਤ ਹੀ ਜਲਦ ਉਹ ਇਸ ਨੂੰ ਸੁਲਝਾ ਲੈਣਗੇ । ਉਹਨਾਂ ਨੇ ਕਿਹਾ ਕਿ ਉਹ ਵਾਪਿਸ ਫੇਸਬੁੱਕ ਤੇ ਲਾਈਵ ਹੋ ਕੇ ਅਗਲੇਰੀ ਜਾਣਕਾਰੀ ਸਾਂਝੀ ਕਰਨਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਕੀਤ ਸਿੰਘ ਇੰਗਲੈਂਡ ਦੇ ਵਸਨੀਕ ਹਨ ।
ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਹੁਸੈਨਪੁਰ ਵਿੱਚ ਜਨਮੇ ਅਤੇ ਨਕੋਦਰ ਵਿੱਚ ਪਲੇ, ਉਹ 1984 ਵਿੱਚ ਬਰਮਿੰਘਮ ਚਲੇ ਗਏ ਸਨ। ਮਲਕੀਤ ਪਹਿਲਾ ਪੰਜਾਬੀ ਗਾਇਕ ਸੀ ਜਿਸ ਨੂੰ ਬਕਿੰਘਮ ਪੈਲੇਸ ਵਿਖੇ ਮਹਾਰਾਣੀ ਐਲਿਜ਼ਾਬੈਥ ਦੁਆਰਾ ਐਮ ਬੀ ਈ ਨਾਲ ਸਨਮਾਨਿਤ ਕੀਤਾ ਗਿਆ ਸੀ।