ਮਸ਼ਹੂਰ ਗਾਇਕਾ ਨੇ ਹਿਜਾਬ ਦੇ ਵਿਰੋਧ ‘ਚ ਸਟੇਜ ‘ਤੇ ਕੱਟੇ ਵਾਲ, ਵੀਡੀਓ ਹੋ ਰਿਹਾ ਵਾਇਰਲ
ਈਰਾਨ ‘ਚ ਹਿਜਾਬ ਦੇ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨ ‘ਚ ਤੁਰਕੀ ਦੀ ਇੱਕ ਗਾਇਕਾ (Turkish Singer) ਵੱਲੋਂ ਸਟੇਜ ‘ਤੇ ਆਪਣੇ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਦਰਅਸਲ ਗਾਇਕਾ ਮੈਲੇਕ ਮੋਸੋ (Melek Mosso) ਨੇ ਈਰਾਨ ‘ਚ ਹਿਜ਼ਾਬ ਵਿਰੋਧੀ ਪ੍ਰਦਰਸ਼ਨ ਦਾ ਸਮਰਥਨ ਕਰਦਿਆਂ ਹੋਇਆਂ ਇਹ ਕਦਮ ਚੁੱਕਿਆ ਹੈ ।
Image Source : Instagram
ਹੋਰ ਪੜ੍ਹੋ : ਰਿਚਾ ਚੱਡਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ
ਈਰਾਨ ‘ਚ 22 ਸਾਲ ਦੀ ਮਹੀਸਾ ਅਮੀਨੀ ਨੂੰ ਹਿਜ਼ਾਬ ਨਾ ਪਾਉਣ ਦੇ ਕਾਰਨ 13 ਸਤੰਬਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਕਸਟਡੀ ‘ਚ ਉਸ ਨੂੰ ਏਨਾਂ ਕੁ ਟਾਰਚਰ ਕੀਤਾ ਗਿਆ ਕਿ ਉਸ ਦੀ ਮੌਤ ਹੋ ਗਈ ਸੀ । ਉਸ ਦੀ ਮੌਤ ਤੋਂ ਬਾਅਦ ਔਰਤਾਂ ਨੇ ਹਿਜ਼ਾਬ ਦੇ ਖਿਲਾਫ਼ ਹੱਲਾ ਬੋਲ ਦਿੱਤਾ ਹੈ ਅਤੇ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਹਨ ।
Image Source : Youtube
ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਛੋਟਾ ਜਿਹਾ ਬੇਟਾ ਸਿੱਖ ਰਿਹਾ ਹੈ ‘ਮੂਲ ਮੰਤਰ’ ਦਾ ਪਾਠ ਕਰਨਾ, ਗਾਇਕਾ ਨੇ ਵੀਡੀਓ ਕੀਤਾ ਸਾਂਝਾ
ਮਾਹਸਾ ਅਮੀਨੀ ਨੂੰ ਸਿਰਫ਼ ਇਸ ਲਈ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਉਸ ਨੇ ਹਿਜ਼ਾਬ ਨਹੀਂ ਸੀ ਪਾਇਆ । ਜਿਸ ਤੋਂ ਬਾਅਦ ਹਿਜ਼ਾਬ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ । ਦੱਸ ਦਈਏ ਕਿ ਔਰਤਾਂ ਦੇ ਵੱਲੋਂ ਕੀਤੇ ਜਾ ਰਹੇ ਇਸ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਹੁਣ ਤੱਕ ਕਈ ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਹੋ ਚੁੱਕੀ ਹੈ ।
Image Source : Google
ਹਿਜਾਬ ਦੇ ਖਿਲਾਫ ਲੋਕਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਮਹੀਸਾ ਦੀ ਮੌਤ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਹਨ ।