ਮਸ਼ਹੂਰ ਗਾਇਕ ਅਦਨਾਨ ਸਾਮੀ ਨੇ ਇੰਸਟਾਗ੍ਰਾਮ ਨੂੰ ਕਿਹਾ ਅਲਵਿਦਾ, ਸਾਰੀ ਪੋਸਟਾਂ ਕੀਤੀਆਂ ਡਿਲੀਟ
Adnan Sami said goodbye to Instagram: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਦਨਾਨ ਸਾਮੀ ਆਪਣੀ ਗਾਇਕੀ ਨੂੰ ਲੈ ਕੇ ਮਸ਼ਹੂਰ ਹਨ। ਹੁਣ ਅਦਨਾਨ ਸਾਮੀ ਮੁੜ ਇੱਕ ਵਾਰ ਫਿਰ ਅਦਨਾਨ ਸਾਮੀ ਸੁਰਖੀਆਂ ਵਿੱਚ ਆ ਗਏ ਹਨ, ਕਿਉਂਕਿ ਅਦਨਾਨ ਸਾਮੀ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਆਖ ਦਿੱਤਾ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਆਪਣੀ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਆਓ ਜਾਣਦੇ ਹਾਂ ਆਖਿਰ ਇਸ ਪਿਛੇ ਕੀ ਕਾਰਨ ਹੋ ਸਕਦਾ ਹੈ।
ਆਪਣੀ ਗਾਇਕੀ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੇ ਗਾਇਕ ਅਦਨਾਨ ਸਾਮੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗਾਇਕ ਅਦਨਾਨ ਹਾਲ ਹੀ 'ਚ ਆਪਣੀ ਬਾਡੀ ਟਰਾਂਸਫਾਰਮੇਸ਼ਨ ਨੂੰ ਲੈ ਕੇ ਚਰਚਾ 'ਚ ਆਏ ਸਨ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ ਪਰ ਹੁਣ ਤੁਸੀਂ ਅਦਨਾਨ ਸਾਮੀ ਦੇ ਇੰਸਟਾਗ੍ਰਾਮ 'ਤੇ ਇਹ ਤਸਵੀਰਾਂ ਨਹੀਂ ਦੇਖ ਸਕੋਗੇ।
ਹੁਣ ਅਦਨਾਨ ਸਾਮੀ ਨੇ ਆਪਣੇ ਇੰਸਟਾਗ੍ਰਾਮ ਤੋਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਗਾਇਕ ਅਦਨਾਨ ਸਾਮੀ ਨੇ ਹੁਣ ਇਕ ਪੋਸਟ ਸ਼ੇਅਰ ਕੀਤੀ ਹੈ। ਇਸ 5 ਸੈਕਿੰਡ ਦੀ ਪੋਸਟ ਵਿੱਚ ਅੰਗਰੇਜ਼ੀ ਨੂੰ ਸਿਰਫ਼ ਅਲਵਿਦਾ ਲਿਖਿਆ ਗਿਆ ਹੈ।
ਦੱਸ ਦਈਏ ਕਿ ਅਦਨਾਨ ਸਾਮੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ, "A L V I D A…" ਲਿਖਿਆ ਹੈ। ਇਸ ਵੀਡੀਓ ਨੂੰ ਪੋਸਟ ਕਰਨ ਮਗਰੋਂ ਇਸ 'ਤੇ ਭਾਰੀ ਗਿਣਤੀ 'ਚ ਫੈਨਜ਼ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਹਨ। ਲੋਕ ਗਾਇਕ ਕੋਲੋਂ ਇੰਸਟਾਗ੍ਰਾਮ ਤੋਂ ਅਲਵਿਦਾ ਲੈਣ ਦਾ ਕਾਰਨ ਪੁੱਛਦੇ ਨਜ਼ਰ ਆਏ।
Image Source: Instagram
ਅਦਨਾਨ ਵੱਲੋਂ ਪੋਸਟ ਸ਼ੇਅਰ ਕਰਨ ਤੋਂ ਬਾਅਦ ਹੀ ਕਈ ਤਰ੍ਹਾਂ ਦੀਆਂ ਕਿਆਸ ਲਗਾਏ ਜਾ ਰਹੇ ਹਨ। ਹਨ। ਯੂਜ਼ਰਸ ਲਗਾਤਾਰ ਕਮੈਂਟ ਵੀ ਕਰ ਰਹੇ ਹਨ। ਕੁਝ ਦਾ ਮੰਨਣਾ ਹੈ ਕਿ ਇਹ ਅਦਨਾਨ ਸਾਮੀ ਦਾ ਨਵਾਂ ਗੀਤ ਹੋ ਸਕਦਾ ਹੈ, ਜਦੋਂ ਕਿ ਕੁਝ ਇਸ ਨੂੰ ਅਦਨਾਨ ਸਾਮੀ ਦੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਅੰਦਾਜ਼ਾ ਲਗਾ ਰਹੇ ਹਨ।
ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਹੀ ਅਦਨਾਨ ਸਾਮੀ ਆਪਣੇ ਪਰਿਵਾਰ ਨਾਲ ਮਾਲਦੀਵ ਛੁੱਟੀਆਂ ਮਨਾਉਂਣ ਗਏ ਸਨ, ਉਥੋਂ ਉਨ੍ਹਾਂ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਦਿਖਾਈ ਦੇ ਰਹੇ ਸਨ। 230 ਕਿਲੋ ਦੇ ਅਦਨਾਨ ਸਾਮੀ ਫੈਟ ਤੋਂ ਫਿੱਟ ਹੋ ਚੁੱਕੇ ਹਨ।
ਫਿਲਹਾਲ ਅਦਨਾਨ ਨੇ ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਆਖਿਰ ਉਹ ਅਚਨਾਕ ਇੰਸਟਾਗ੍ਰਾਮ ਨੂੰ ਅਲਵਿਦਾ ਕਿਉਂ ਕਹਿ ਰਹੇ ਹਨ। ਗਾਇਕ ਦੇ ਅਚਾਨਕ ਇੰਝ ਅਲਵਿਦਾ ਪੋਸਟ ਪਾਉਣ ਤੇ ਸੋਸ਼ਲ ਮੀਡੀਆ ਤੋਂ ਦੂਰ ਹੋਣ 'ਤੇ ਉਨ੍ਹਾਂ ਦੇ ਫੈਨਜ਼ ਬਹੁਤ ਨਿਰਾਸ਼ ਹਨ।
Image Source: Instagram
ਹੋਰ ਪੜ੍ਹੋ: ਕੀ ਆਲਿਆ ਭੱਟ ਤੇ ਰਣਬੀਰ ਕਪੂਰ ਬਨਣਗੇ ਜੁੜਵਾ ਬੱਚਿਆਂ ਦੇ ਮਾਪੇ, ਰਣਬੀਰ ਕਪੂਰ ਨੇ ਦੱਸੀ ਸੱਚਾਈ
ਦੱਸ ਦਈਏ ਕਿ ਅਦਨਾਨ ਸਾਮੀ ਨੇ ਬਾਲੀਵੁੱਡ ਵਿੱਚ ਕਈ ਹਿੱਟ ਗੀਤ ਦਿੱਤੇ ਹਨ। ਅਦਨਾਨ ਨੂੰ ਸਾਲ 2016 ਵਿੱਚ ਭਾਰਤ ਦੀ ਨਾਗਰਿਕਤਾ ਮਿਲੀ ਸੀ । ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨਾਲ ਉਨ੍ਹਾਂ ਦਾ ਰਿਸ਼ਤਾ ਉਸੇ ਦਿਨ ਜੁੜ ਗਿਆ ਸੀ ਜਦੋਂ ਉਹ ਪਹਿਲੀ ਵਾਰ ਕੰਮ ਦੇ ਸਿਲਸਿਲੇ ਵਿੱਚ ਭਾਰਤ ਆਏ ਸੀ।
View this post on Instagram