ਕਿਵੇਂ ਮਰ ਰਹੀ ਹੈ ਪੰਜਾਬੀ ਭਾਸ਼ਾ ਜਾਣੋ ਸੁਰਜੀਤ ਪਾਤਰ ਕੋਲੋਂ ,ਵੇਖੋ ਵੀਡਿਓ
ਪੰਜਾਬੀ ਭਾਸ਼ਾ ਅੱਜ ਆਪਣੀ ਪਛਾਣ ਗੁਆਉਂਦੀ ਜਾ ਰਹੀ ਹੈ ।ਪੰਜਾਬੀ ਭਾਸ਼ਾ ਦਾ ਰੂਪ ਨਿੱਤ ਦਿਨ ਬਦਲ ਰਿਹਾ ਹੈ ।ਪਰ ਇਸ ਦੇ ਨਾਲ ਹੀ ਕੁਝ ਲਫਜ਼ ਅਜਿਹੇ ਵੀ ਹਨ ਜੋ ਹਮੇਸ਼ਾ ਲਈ ਅਲੋਪ ਹੋ ਚੁੱਕੇ ਨੇ । ਪਰ ਇਨ੍ਹਾਂ ਅਲਫਾਜ਼ਾਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ।ਤਿਰਕਾਲਾਂ ਵੇਲੇ,ਲੌਢਾ ਵੇਲਾ ,ਸ਼ਾਹ ਵੇਲਾ ,ਪਹੁ ਫੁਟਾਲਾ,ਲੋਏ ਲੋਏ ,ਦੀਵਾ ਵੱਟੀ ,ਸਾਜਰਾ ,ਸੁਵੱਖਤਾ ,ਪਲ ਛਿਣ ਇਹ ਕੁਝ ਅਜਿਹੇ ਲਫਜ਼ ਨੇ ਜੋ ਹਮੇਸ਼ਾ ਲਈ ਵਕਤ ਦੀ ਮਾਰ ਹੇਠ ਆ ਗਏ ਨੇ ।
ਹੋਰ ਵੇਖੋ:ਅਮਰ ਸਿੰਘ ਚਮਕੀਲਾ ਦੇ ਅਮਰਜੋਤ ਦੇ ਕਤਲ ਨੂੰ ਲੈ ਕੇ ਲਾਲ ਸਿੰਘ ਸਤਨੋਰ ਨੇ ਕੀਤੇ ਅਹਿਮ ਖੁਲਾਸੇ, ਦੇਖੋ ਵੀਡਿਓ
surjit patar
ਹੈਰਾਨੀ 'ਤੇ ਇਹ ਬੀ ਜੀ 'ਤੇ ਭਾਪਾ ਜੀ ਵੀ ਨਹੀਂ ਰਹਿ ਗਏ ਅਤੇ ਨਾਂ ਹੀ ਅੰਮੀ 'ਤੇ ਅੱਬਾ ਹੀ ਰਹੇ ਹਨ । ਪਰ ਅੰਗਰੇਜ਼ੀ ਦੀ ਮਾਰ ਹੇਠ ਯਾਨੀ ਕਿ ਅੰਟੀ ਅਤੇ ਅੰਕਲ ਨੇ ਹੀ ਕਈ ਰਿਸ਼ਤਿਆਂ ਨੂੰ ਸਮੇਟ ਲਿਆ ਹੈ ।
ਹੋਰ ਵੇਖੋ:ਵਾਇਸ ਆਫ ਪੰਜਾਬ ਸੀਜ਼ਨ -9 ‘ਚ ਵੇਖੋ ਪੰਜਾਬ ਦੇ ਨੌਜਵਾਨਾਂ ਦਾ ਹੁਨਰ
surjit patar
ਅੰਗਰੇਜ਼ੀ ਦੇ ਪ੍ਰਭਾਵ ਹੇਠ ਆ ਕੇ ਪੰਜਾਬੀ ਭਾਸ਼ਾ ਦਾ ਹਾਲ ਖਰਾਬ ਹੋ ਚੁੱਕਿਆ ਹੈ । ਪੰਜਾਬੀ ਭਾਸ਼ਾ ਪ੍ਰਤੀ ਚਿੰਤਾ ਜਤਾਉਂਦੇ ਹੋਏ ਲੇਖਕ ਸੁਰਜੀਤ ਪਾਤਰ ਨੇ ਬਹੁਤ ਹੀ ਪਿਆਰੇ ਅਤੇ ਖੁਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ ।
https://www.youtube.com/embed/E5NG0-nK0d4
ਇਹ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਲੇਖਕ ਸੁਰਜੀਤ ਪਾਤਰ ਨੇ ਇੱਕ ਬੇਹੱਦ ਗੰਭੀਰ ਵਿਸ਼ੇ ਨੂੰ ਆਪਣੀ ਲੇਖਣੀ ਰਾਹੀਂ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਬਿਆਨ ਕੀਤਾ ਹੈ ।