ਰੁਪਿੰਦਰ ਹਾਂਡਾ ਨਾਲ ਉਨ੍ਹਾਂ ਦੀ ਨੰਨ੍ਹੀ ਫੈਨ ਨੇ ਖਿਚਵਾਈ ਫੋਟੋ ,ਗਾਇਕਾ ਨੇ ਵੀਡਿਓ ਕੀਤਾ ਸਾਂਝਾ

Reported by: PTC Punjabi Desk | Edited by: Shaminder  |  August 29th 2018 09:35 AM |  Updated: August 29th 2018 09:35 AM

ਰੁਪਿੰਦਰ ਹਾਂਡਾ ਨਾਲ ਉਨ੍ਹਾਂ ਦੀ ਨੰਨ੍ਹੀ ਫੈਨ ਨੇ ਖਿਚਵਾਈ ਫੋਟੋ ,ਗਾਇਕਾ ਨੇ ਵੀਡਿਓ ਕੀਤਾ ਸਾਂਝਾ

ਰੁਪਿੰਦਰ ਹਾਂਡਾ  Rupinder Handa ਦੀ ਗਾਇਕੀ Singer ਦਾ ਸਰੂਰ ਕਿਸ ਤਰ੍ਹਾਂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਇਸ ਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਰੁਪਿੰਦਰ ਹਾਂਡਾ ਦੀ ਇੱਕ ਕਿਊਟ ਅਤੇ ਨੰਨ੍ਹੀ ਜਿਹੀ ਫੈਨ ਉਨ੍ਹਾਂ ਨਾਲ ਤਸਵੀਰ ਖਿਚਵਾਉਣ ਲਈ ਉਤਾਵਲੀ ਨਜ਼ਰ ਆਈ । ਆਪਣੇ ਮੋਬਾਇਲ 'ਚ ਰੁਪਿੰਦਰ ਹਾਂਡਾ ਦੀ ਤਸਵੀਰ ਲੈਣ ਲਈ ਉਹ ਆਪਣਾ ਮੋਬਾਇਲ ਕੈਮਰਾ ਲੈ ਕੇ ਆਈ ਸੀ । ਰੁਪਿੰਦਰ ਹਾਂਡਾ ਨੇ ਵੀ ਆਪਣੀ ਇਸ ਨੰਨ੍ਹੀ ਫੈਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਸ ਨਾਲ ਫੋਟੋ ਖਿਚਵਾਈ ।

https://www.instagram.com/p/BnArWqqDftR/?hl=en&taken-by=rupinderhandaofficial

 

ਇਹ ਨੰਨ੍ਹੀ ਅਤੇ ਕਿਊਟ ਫੈਨ ਉਨ੍ਹਾਂ ਨਾਲ ਤਸਵੀਰ ਖਿੱਚਵਾ ਕੇ ਖੁਸ਼ ਨਜ਼ਰ ਆਈ ।ਰੁਪਿੰਦਰ ਹਾਂਡਾ ਜਦੋਂ ਕਿਸੇ ਸ਼ੂਟ ਲਈ ਆਪਣਾ ਮੇਕਅੱਪ ਕਰਵਾ ਰਹੀ ਸੀ ਕਿ ਇਸੇ ਦੌਰਾਨ ਉਹ ਤਸਵੀਰ ਖਿਚਵਾਉਣ ਲਈ ਮੋਬਾਇਲ ਲੈ ਕੇ ਉਨ੍ਹਾਂ ਕੋਲ ਪਹੁੰਚ ਗਈ ।ਰੁਪਿੰਦਰ ਹਾਂਡਾ ਨੇ ਆਪਣੀ ਇਸ ਕਿਊਟ ਫੈਨ ਦਾ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕਰਦੇ ਹੋਏ ਲਿਖਿਆ 'ਕਿਊਟੀ' ।

rupinder handa

ਉਨਾਂ ਵੱਲੋਂ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈਆਂ ਨੇ ਇਸ ਵੀਡਿਓ 'ਤੇ ਕਮੈਂਟ ਵੀ ਕੀਤੇ ਨੇ ।ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੰਬੇ ਸਮੇਂ ਤੋਂ ਸਰਰਗਰਮ ਨੇ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਰੁਪਿੰਦਰ ਹਾਂਡਾ ਨੇ 'ਪਰਵਾਹ ਨੀ ਕਰੀ ਦੀ' ਅਤੇ 'ਤਖਤਪੋਸ਼' ਵਰਗੇ ਕਈ ਹਿੱਟ ਗੀਤ ਗਾਏ ਨੇ । ਜਿਨ੍ਹਾਂ ਨੂੰ ਲੋਕਾਂ ਵੱਲੋਂ ਵੀ ਕਾਫੀ ਹੁੰਗਾਰਾ ਮਿਲਿਆ ਹੈ ।

rupinder handa


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network