ਮੀਕਾ ਸਿੰਘ 'ਨੱਚ ਬੇਬੀ' ਨਾਲ ਪਾਉਣਗੇ ਧਮਾਲਾਂ, ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ
ਗਾਇਕ ਮੀਕਾ ਸਿੰਘ Mika Singh ਮੁੜ ਤੋਂ ਆਪਣੇ ਸਰੋਤਿਆਂ ਲਈ ਨਵਾਂ ਗੀਤ Song ਲੈ ਕੇ ਆ ਰਹੇ ਨੇ । ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾਉਣ ਵਾਲਾ ਇਹ ਗਾਇਕ ਹੁਣ 'ਨੱਚ ਬੇਬੀ' ਨਾਲ ਜ਼ਬਰਦਸਤ ਵਾਪਸੀ ਕਰ ਰਿਹਾ ਹੈ । 'ਨੱਚ ਬੇਬੀ' ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਜਾਣਕਾਰੀ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਇਸ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ ।
ਮੀਕਾ ਵੱਲੋਂ ਗਾਏ ਗਏ ਇਸ ਗੀਤ ਦੇ ਬੋਲ ਸੰਨੀ ਕੁਮਾਰ ਵੱਲੋਂ ਲਿਖੇ ਗਏ ਨੇ ਅਤੇ ਇਸ ਨੂੰ ਸੰਗੀਤਬੱਧ ਕੀਤਾ ਹੈ ਗੋਲਡੀ ਦੇਸੀ ਕਰਿਊ ਅਤੇ ਸਤਪਾਲ ਦੇਸੀ ਕਰਿਊ ਨੇ । ਮੀਕਾ ਸਿੰਘ ਅਤੇ ਡਾ. ਤਰੰਗ ਕ੍ਰਿਸ਼ਨਾ ਦੇ ਨਿਰਦੇਸ਼ਨ ਹੇਠ ਬਣੇ 'ਨੱਚ ਬੇਬੀ' ਗੀਤ 'ਤੇ ਮੀਕਾ ਕਿੰਨੇ ਕੁ ਲੋਕਾਂ ਨੂੰ ਨਚਾਉਣ 'ਚ ਕਾਮਯਾਬ ਰਹਿੰਦੇ ਨੇ , ਇਹ ਤਾਂ ਗੀਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ,ਪਰ ਫਿਲਹਾਲ ਤਾਂ ਮੀਕਾ ਆਪਣੇ ਇਸ ਨਵੇਂ ਗੀਤ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨੇ ।
"Get Ready to set the dance floor ? ? ? with #NACHBABY as the King is back in action once again #COMINGSOON
@mikasingh ft. @bibasingh
Music: @desi_crew, Lyrics: #KumarSunny
Produced By: Mika Singh & Dr. Tarang Krishna @venkyschicken @musicandsoundofficial''
ਇਸ ਗੀਤ 'ਚ ਮੀਕਾ ਦੇ ਨਾਲ –ਨਾਲ ਬੀਬਾ ਸਿੰਘ ਵੀ ਨਜ਼ਰ ਆਉਣਗੇ । ਪੋਸਟਰ 'ਚ ਮੀਕਾ ,ਬੀਬਾ ਸਿੰਘ ਅਤੇ ਗੋਲਡੀ ਸੱਤਾ ਦਿਖਾਈ ਦੇ ਰਹੇ ਨੇ ।ਮੀਕਾ ਵਜੋਂ ਮਸ਼ਹੂਰ ਹੋਏ ਅਮਰੀਕ ਸਿੰਘ ਦਾ ਜਨਮ ਉੱਨੀ ਸੋ ਸਤੱਤਰ 'ਚ ਹੋਇਆ ਸੀ । ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਬੰਗਾਲੀ ਫਿਲਮਾਂ 'ਚ ਵੀ ਆਪਣੀ ਅਵਾਜ਼ ਦਿੱਤੀ ਹੈ ।ਪਾਲੀਵੁੱਡ ਦੇ ਨਾਲ –ਨਾਲ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਗੀਤ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ ।