ਗੁਰਦਾਸ ਮਾਨ ਦੀ ਗਾਇਕੀ ਕਿਸੇ ਨੂੰ ਵੀ ਕਰ ਸਕਦੀ ਹੈ ਮਸਤ,ਵੀਡੀਓ 'ਚ ਵੇਖੋ ਕਿਸ ਤਰ੍ਹਾਂ ਮਸਤੀ 'ਚ ਝੂਮਣ ਲੱਗਿਆ ਇਹ ਸ਼ਖਸ
ਗੁਰਦਾਸ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਆਪਣੇ ਗੀਤ ਛੱਲੇ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ । ਗੁਰਦਾਸ ਮਾਨ ਦੀ ਪਰਫਾਰਮੈਂਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਨੇ ਅਤੇ ਲੋਕਾਂ ਦਾ ਏਨਾ ਵੱਡਾ ਹਜੂਮ ਮੌਜੂਦ ਹੈ ਕਿ ਧਰਤੀ 'ਤੇ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ । ਗੁਰਦਾਸ ਮਾਨ ਦਾ ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੀ ਹੈ ।
ਹੋਰ ਵੇਖੋ: ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸਪਨਾ ਚੌਧਰੀ ਦਾ ਡਾਂਸ ਦਾ ਸਫ਼ਰ, ਜਾਣੋਂ ਪੂਰੀ ਕਹਾਣੀ
ਗੁਰਦਾਸ ਮਾਨ ਦਾ ਛੱਲਾ ਏਨਾ ਮਸ਼ਹੂਰ ਹੈ ਕਿ ਇਸ ਨੂੰ ਸੁਨਣ ਲਈ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ । ਇਸ ਪਰਫਾਰਮੈਂਸ ਦੌਰਾਨ ਉਨ੍ਹਾਂ ਦੇ ਕੋਲ ਇੱਕ ਮਸਤਾਨਾ ਜਿਹਾ ਸ਼ਖਸ ਵੀ ਆ ਗਿਆ ਅਤੇ ਉਨ੍ਹਾਂ ਦੇ ਕੋਲ ਹੱਥ ਜੋੜ ਕੇ ਖੜਾ ਹੋ ਗਿਆ,ਪਰ ਆਪਣੀ ਨਿਮਰਤਾ ਲਈ ਮਸ਼ਹੂਰ ਗੁਰਦਾਸ ਮਾਨ ਨਾਂ ਤਾਂ ਆਪਣੇ ਨਾਲ ਕੋਈ ਸਿਕਓਰਿਟੀ ਰੱਖਦੇ ਨੇ ਅਤੇ ਨਾਂ ਹੀ ਉਨ੍ਹਾਂ ਕੋਲ ਕੋਈ ਬਾਊਂਸਰ ਹੀ ਹੁੰਦਾ ਹੈ ।
gurdas maan
ਜਿਸ ਕਾਰਨ ਉਹ ਸ਼ਖਸ ਉਨ੍ਹਾਂ ਦੀ ਪਰਫਾਰਮੈਂਸ ਦੌਰਾਨ ਹੱਥ ਜੋੜ ਕੇ ਖੜਿਆ ਰਿਹਾ ਅਤੇ ਉਸ ਨੂੰ ਕਿਸੇ ਨੇ ਵੀ ਥੱਲੇ ਨਹੀਂ ਉਤਾਰਿਆ ।ਉਸ ਨੂੰ ਗੁਰਦਾਸ ਮਾਨ ਨੇ ਮੱਥਾ ਵੀ ਟੇਕਿਆ ਅਤੇ ਉਹ ਕਾਫੀ ਸਮੇਂ ਤੱਕ ਸਟੇਜ 'ਤੇ ਖੜਿਆ ਰਿਹਾ ।
gurdas maan