ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬੱਚਨ ਜੀ ਦੀ ਰਸਮ ਪੱਗੜੀ 3 ਦਸੰਬਰ ਨੂੰ, ਭਤੀਜੇ ਬੀ ਪ੍ਰਾਕ ਨੇ ਵੀ ਸਾਂਝੀ ਕੀਤੀ ਭਾਵੁਕ ਪੋਸਟ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬੱਚਨ (Surinder Bachan) ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਰਸਮ ਪੱਗੜੀ (Rasam Pagri) 3 ਦਸੰਬਰ, ਦਿਨ ਸ਼ੁੱਕਰਵਾਰ ਨੂੰ ਲਕਸ਼ਮੀ ਨਰਾਇਣ ਮੰਦਿਰ, ਸੈਕਟਰ 20 -ਸੀ ਚੰਡੀਗੜ੍ਹ ‘ਚ ਦੁਪਹਿਰ ਇੱਕ ਤੋਂ 2 ਵਜੇ ਤੱਕ ਪਵੇਗਾ । ਸੁਰਿੰਦਰ ਬੱਚਨ ਦੇ ਭਤੀਜੇ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੀ ਪ੍ਰਾਕ (B Praak) ਨੇ ਵੀ ਆਪਣੇ ਚਾਚੇ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ‘ਚਾਚਾ ਜੀ ਤੁਸੀਂ ਬਹੁਤ ਯਾਦ ਆਓਗੇ ।
image From instagram
ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਆਪਣੀ ਜਠਾਣੀ ਅਜੀਤ ਮਹਿੰਦੀ ਦੇ ਨਾਲ ਕੀਤਾ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦਰਾਣੀ ਜਠਾਣੀ ਦਾ ਇਹ ਵੀਡੀਓ
ਮੇਰੇ ਹਰ ਗੀਤ ਨੂੰ ਤੁਹਾਡਾ ਆਸ਼ੀਰਵਾਦ ਯਾਦ ਰਹੇਗਾ।ਤੁਹਾਡੇ ਹਾਸੇ ਤੁਹਾਡੀ ਰਾਤ ਦੇ ਭੋਜਨ ਦੀ ਲਾਲਸਾ। ਸਭ ਕੁਝ ਚਾਚਾ ਜੀ ਤੁਸੀਂ ਇੱਕ ਹੋ ਹੋ ਹਮੇਸ਼ਾ ਮੈਨੂੰ ਪਿਆਰ ਕਰਦਾ ਹੈ ।ਮੇਰੇ ਹਰ ਉਤਰਾਅ ਚੜਾਅ ‘ਚ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਰੋਜ਼ ਯਾਦ ਕਰਾਂਗਾ । ਸੰਗੀਤ ਦੇ ਲੈਜੇਂਡ’। ਸੁਰਿੰਦਰ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ
image From instagram
ਉਨਹਾਂ ਦਾ ਸਭ ਤੋਂ ਪਹਿਲਾ ਗੀਤ ਸੁਰਿੰਦਰ ਛਿੰਦਾ ਨਾਲ ਕੀਤਾ ਸੀ ਜਿਹੜਾ ਕਿ ਮੀਆਂ ਬੀਵੀ ਰਾਜ਼ੀ ਸੀ ਜੋ ਕਿ ਉਸ ਸਮੇਂ ਦਾ ਹਿੱਟ ਗੀਤ ਸੀ ਇਹ ਗੀਤ ਐਚਐੱਮਵੀ ਵੱਲੋਂ ਕੱਢਿਆ ਗਿਆ ਸੀ । ਉਨ੍ਹਾਂ ਨੇ ਇਸੇ ਗੀਤ ਨਾਲ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।ਸੁਰਿੰਦਰ ਬਚਨ ਨੇ ਚੌਦਾਂ ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇੱਕ ਵਧੀਆ ਰੁਤਬਾ ਵੀ ਹਾਸਲ ਕਰ ਲਿਆ ਸੀ ।
View this post on Instagram
ਸੁਰਿੰਦਰ ਬਚਨ ਘਰ 'ਚ ਸਭ ਦੇ ਲਾਡਲੇ ਸਨ ਅਤੇ ਚੌਦਾਂ ਸਾਲ ਦੀ ਉਮਰ 'ਚ ਆਪਣੇ ਵੱਡੇ ਭਰਾ ਜੋ ਕਿ ਇੱਕ ਮਿਊਜ਼ਿਕ ਡਾਇਰੈਕਟਰ ਸਨ ,ਉਨ੍ਹਾਂ ਨਾਲ ਹੀ ਰਿਕਾਰਡਿੰਗ ਸਮੇਂ ਸਟੂਡਿਓ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਸ ਲਾਈਨ 'ਚ ਉਹ ਹੀ ਲੈ ਕੇ ਆਏ ਸਨ ।