ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਹੋਈ ਮੌਤ, ਪੰਜਾਬੀ ਫ਼ਿਲਮ ਜਗਤ 'ਚ ਛਾਈ ਸੋਗ ਲਹਿਰ
ਪੰਜਾਬੀ ਫ਼ਿਲਮ ਇੰਡਸਟੀਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu passes Away) ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਆ ਰਹੇ ਸਨ।ਇਸ ਦੌਰਾਨ ਉਨ੍ਹਾਂ ਦੀ ਸਕੋਰਪੀਓ ਕਾਰ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ’ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
Image Source: Instagram
ਜਾਣਕਾਰੀ ਮੁਤਾਬਕ 15 ਫਰਵਰੀ ਦੀ ਰਾਤ ਨੂੰ ਸੰਦੀਪ ਸਿੱਧੂ ਉਰਫ ਦੀਪ ਸਿੱਧੂ ਪੁੱਤਰ ਸੁਰਜੀਤ ਸਿੱਧੂ ਵਾਸੀ 102 ਕਮਲਾ ਨਹਿਰੂ ਕਲੋਨੀ (ਬਠਿੰਡਾ) ਆਪਣੀ ਮਹਿਲਾ ਮਿੱਤਰ ਨਾਲ ਪਿਪਲੀ ਟੋਲ ਵਿਖੇ ਦਿੱਲੀ ਤੋਂ ਪੰਜਾਬ ਜਾ ਰਹੇ ਸੀ। ਅਚਾਨਕ ਦੀਪ ਸਿੱਧੂ ਦੀ ਕਾਰ ਇੱਕ ਟਰਾਲੇ ਨਾਲ ਟੱਕਰਾਅ ਗਈ ਅਤੇ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਲਾਸ਼ ਨੂੰ ਟੋਲ ਐਂਬੂਲੈਂਸ ਰਾਹੀਂ ਖਰਖੌਦਾ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਹੈ।
ਸੋਨੀਪਤ ਪੁਲਿਸ ਨੇ ਦੀਪ ਸਿੱਧੂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੀਪ ਸਿੱਧੂ ਆਪਣੀ ਮਹਿਲਾ ਮਿੱਤਰ ਨਾਲ ਸਫ਼ਰ ਕਰ ਰਹੇ ਸੀ। ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਜੇਰੇ ਇਲਾਜ ਹਨ।
Punjabi actor Deep Sidhu dies in a road accident near Sonipat in Haryana, confirms Sonipat Police. Details awaited.
He was also earlier named as an accused in the 2021 Red Fort violence case. pic.twitter.com/CoLh8ObkJJ
— ANI (@ANI) February 15, 2022
ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਸਨ ਅਤੇ ਉਹਨਾਂ ਨੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ। 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ਤੇ ਹੋਏ ਕਾਂਡ ਮਗਰੋਂ ਦੀਪ ਸਿੱਧੂ ਕਾਫੀ ਚਰਚਾ ਵਿੱਚ ਆ ਗਏ ਸੀ।ਲਾਲ ਕਿਲ੍ਹਾ ਮਾਮਲੇ 'ਚ ਦੀਪ ਸਿੱਧੂ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ।ਇਸ ਖ਼ਬਰ ਮਗਰੋਂ ਪੰਜਾਬੀ ਫ਼ਿਲਮ ਜਗਤ ਅੰਦਰ ਸੋਗ ਦੀ ਲਹਿਰ ਹੈ।
ਹੋਰ ਪੜ੍ਹੋ : Death Anniversary: ਮਨੋਰਮਾ ਇੱਕ ਅਜਿਹੀ ਅਦਾਕਾਰਾ, ਜਿਸ ਨੇ ਫ਼ਿਲਮਾਂ 'ਚ ਨੈਗੇਟਿਵ ਰੋਲ ਨਿਭਾ ਕੇ ਹਾਸਲ ਕੀਤੀ ਕਾਮਯਾਬੀ
ਫਿਲਹਾਲ ਅਜੇ ਤੱਕ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ। ਹਰਿਆਣਾ ਪੁਲਿਸ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।ਇਸ ਦੁਖਦ ਘਟਨਾ ਦਾ ਪਤਾ ਲੱਗਦੇ ਹੀ ਮੁੱਖ ਮੰਤਰੀ ਚੰਨੀ ਸਣੇ ਕਈ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਲਿਖਿਆ, "ਪ੍ਰਸਿੱਧ ਅਭਿਨੇਤਾ ਅਤੇ ਸਮਾਜਿਕ ਐਕਟੀਵਿਸਟ ਅਦਾਕਾਰ ਦੀਪ ਸਿੱਧੂ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਇਸ ਮੰਦਭਾਗੀ ਘਟਨਾ ਨੇ ਸਾਨੂੰ ਸਭ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ। ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਦੁਖੀ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ।"
Deeply saddened to learn about the unfortunate demise of renowned actor and social activist, #DeepSidhu. My thoughts and prayers are with the bereaved family and fans.
— Charanjit S Channi (@CHARANJITCHANNI) February 15, 2022