ਮਸ਼ਹੂਰ ਸੰਗੀਤਕਾਰ ਸ਼ਰਵਣ ਰਾਠੌੜ ਦਾ ਦਿਹਾਂਤ, ਕੋਰੋਨਾ ਵਾਇਰਸ ਕਾਰਨ ਹੋਈ ਮੌਤ

Reported by: PTC Punjabi Desk | Edited by: Shaminder  |  April 23rd 2021 12:38 PM |  Updated: April 23rd 2021 12:43 PM

ਮਸ਼ਹੂਰ ਸੰਗੀਤਕਾਰ ਸ਼ਰਵਣ ਰਾਠੌੜ ਦਾ ਦਿਹਾਂਤ, ਕੋਰੋਨਾ ਵਾਇਰਸ ਕਾਰਨ ਹੋਈ ਮੌਤ

ਮਸ਼ਹੂਰ ਸੰਗੀਤਕਾਰ ਜੋੜੀ ਨਦੀਮ ਸ਼ਰਵਣ ਦੇ ਨਾਲ ਮਸ਼ਹੂਰ ਸ਼ਰਵਣ ਕੁਮਾਰ ਰਾਠੌੜ ਦਾ ਦਿਹਾਂਤ ਹੋ ਗਿਆ ਹੈ। ਸ਼ਰਵਣ 66 ਸਾਲ ਦਾ ਸੀ ਅਤੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਐੱਸ ਐੱਲ ਰਾਹੇਜਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਵੀਰਵਾਰ ਰਾਤ ਕਰੀਬ ਸਵਾ 10  ਵਜੇ ਉਸ ਨੇ ਆਖਰੀ ਸਾਹ ਲਏ । ਇਹ ਜੋੜੀ 90 ਦੇ ਦਹਾਕੇ ‘ਚ ਕਾਫੀ ਪ੍ਰਸਿੱਧ ਹੋਈ ਸੀ ਅਤੇ ਇਸ ਜੋੜੀ ਨੇ ‘ਆਸ਼ਕੀ’ ਦਾ ਸੰਗੀਤ ਦੇਣ ਤੋਂ ਬਾਅਦ ਕਾਫੀ ਨਾਮ ਕਮਾਇਆ ਸੀ ।

Sharavan Image From Viral Bhayani's Instagram

ਹੋਰ ਪੜ੍ਹੋ  : ਪੰਜਾਬੀ ਗਾਇਕ ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ਹੋਇਆ ਲੀਕ, ਜੀ ਖ਼ਾਨ ਨੇ ਜਤਾਇਆ ਦੁੱਖ

Nadeem Image From Social Media

ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ਲਈ ਉਨ੍ਹਾਂ ਨੇ ਸੰਗੀਤ ਦਿੱਤਾ । ਅੱਜ ਬੇਸ਼ੱਕ ਉਹ ਅੱਜ ਇਸ ਦੁਨੀਆ ‘ਚ ਨਹੀਂ ਹਨ, ਪਰ ਆਪਣੇ ਸੰਗੀਤ ਦੇ ਨਾਲ ਉਨ੍ਹਾਂ ਨੇ ਸੰਗੀਤ ਜਗਤ ‘ਚ ਅਜਿਹੀ ਛਾਪ ਛੱਡੀ ਕਿ ਰਹਿੰਦੀ ਦੁਨੀਆ ਤੱਕ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ।

Nadeem Sharavan

ਸ਼ਰਵਣ ਦੇ ਦਿਹਾਂਤ ‘ਤੇ ਨਦੀਮ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਕ ਨਦੀਮ ਨੇ ਫੋਨ ‘ਤੇ ਗੱਲਬਾਤ ਕਰਦਿਆਂ ਫੁੱਟ ਫੁੱਟ ਕੇ ਰੋ ਪਏ ਅਤੇ ਕਿਹ ਕਿ ਅੱਜ ਉਨ੍ਹਾਂ ਨੇ ਆਪਣਾ ਛੋਟਾ ਭਰਾ ਗੁਆ ਲਿਆ ਹੈ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network