ਮਸ਼ਹੂਰ ਗੀਤਕਾਰ ਜਾਨੀ ਦੀ ਪਤਨੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਾਨੀ ਜਲਦ ਬਨਣਗੇ ਪਿਤਾ
ਮਸ਼ਹੂਰ ਗੀਤਕਾਰ ਜਾਨੀ (Jaani) ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਹਰ ਗੱਲ ਸਾਂਝੀ ਕਰਦੇ ਹਨ। ਇਸ ਵਾਰ ਉਹਨਾਂ ਨੇ ਬਹੁਤ ਹੀ ਖ਼ਾਸ ਖਬਰ ਸਾਂਝੀ ਕੀਤੀ ਹੈ। ਜਾਨੀ ਤੇ ਉਹਨਾਂ ਦੀ ਪਤਨੀ ਨੇਹਾ ਚੌਹਾਨ (Neha chouhan) ਬਹੁਤ ਜਲਦ ਮਾਤਾ ਪਿਤਾ ਬਣਨ ਜਾ ਰਹੇ ਨੇ । ਜਾਨੀ ਦੇ ਕਰੀਬੀ ਦੋਸਤ ਬੀ ਪਰਾਕ ਅਤੇ ਉਹਨਾਂ ਦੀ ਪਤਨੀ ਮੀਰਾ ਬਚਨ ਨੇ ਬੇਬੀ ਸ਼ਾਵਰ (Baby Shower) ਦੀਆਂ ਕੁਝ ਤਸਵੀਰ ਸਾਂਝੀਆਂ ਕੀਤੀਆਂ ਨੇ । ਜਦੋਂ ਇਸ ਜੋੜੇ ਨੇ ਨੇਹਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਪੋਸਟ ਕੀਤੀਆਂ ਤਾਂ ਪਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।
image From instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਨੀ ਅਤੇ ਨੇਹਾ 25 ਨਵੰਬਰ 2008 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦੇ ਖੁਸ਼ਹਾਲ ਵਿਆਹੁਤਾ ਜੀਵਨ ਨੂੰ ੧੩ ਸਾਲ ਹੋ ਗਏ ਨੇ ਅਤੇ ਹੁਣ ਉਹ ਆਪਣੇ ਪਰਿਵਾਰ ਨੂੰ ਵਧਾਉਣ ਜਾ ਰਹੇ ਨੇ ।ਜਾਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੀ ਲੇਖਣੀ ਬਾਕਮਾਲ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਜਾਨੀ ਨੇ ਇੰਡਸਟਰੀ ਨੂੰ ਦਿੱਤੇ ਹਨ ।
image From instagram
ਹਾਲ ਹੀ ‘ਚ ਉਨ੍ਹਾਂ ਦਾ ‘ਅਪਸਰਾ’ ਗੀਤ ਆਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਇਸ ਗੀਤ ‘ਚ ਉਹ ਸ਼ਾਇਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਗੀਤ ‘ਚ ਉਨ੍ਹਾਂ ਦੇ ਸਾਥ ਅਸੀਸ ਕੌਰ ਨੇ ਦਿੱਤਾ ਸੀ । ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਦਾ ਗੀਤ ‘ਤੇਰੀ ਯਾਦ’ ਵੀ ਕਾਫੀ ਪਸੰਦ ਕੀਤਾ ਗਿਆ ਜੋ ਕਿ ਜਾਨੀ ਦੇ ਵੱਲੋਂ ਹੀ ਲਿਖਿਆ ਗਿਆ ਸੀ । ਇਸ ਤੋਂ ਇਲਾਵਾ ਹਾਰਡੀ ਸੰਧੂ ਦੇ ਵੱਲੋਂ ਗਾਇਆ ਗਿਆ ਤਾਂ ਬਲਾਕਬਸਟਰ ਹਿੱਟ ਰਿਹਾ ਹੈ । ਜੀ ਹਾਂ ਜਾਨੀ ਵੱਲੋਂ ਲਿਖਿਆ ਗਿਆ ਗੀਤ ‘ਬਿਜਲੀ ਬਿਜਲੀ’ ਤਾਂ ਦੇਸ਼ ਵਿਦੇਸ਼ ‘ਚ ਬਹੁਤ ਜ਼ਿਆਦਾ ਮਸ਼ਹੂਰ ਰਿਹਾ ਹੈ । ਇਸ ਗੀਤ ‘ਤੇ ਤਾਂ ਵਿਦੇਸ਼ੀ ਵੀ ਝੂਮਦੇ ਨਜ਼ਰ ਆਏ ਸਨ ।
View this post on Instagram