ਮਸ਼ਹੂਰ ਗੀਤਕਾਰ ਦੇਵ ਥਰੀਕੇਵਾਲਾ ਦਾ ਦਿਹਾਂਤ, ਕਰਮਜੀਤ ਅਨਮੋਲ ਸਣੇ ਕਈ ਗਾਇਕਾਂ ਨੇ ਦਿੱਤੀ ਸ਼ਰਧਾਂਜਲੀ
ਪੰਜਾਬੀ ਗੀਤਕਾਰੀ ‘ਚ ਕਈ ਗਾਇਕਾਂ ਲਈ ਗੀਤ ਲਿਖਣ ਵਾਲੇ ਦੇਵ ਥਰੀਕੇਵਾਲਾ (Dev Tharike Wala) ਦਾ ਦਿਹਾਂਤ (Death )ਹੋ ਗਿਆ ਹੈ । ਗਾਇਕ ਕਰਮਜੀਤ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ ਹੈ ।ਕਰਮਜੀਤ ਅਨਮੋਲ (Karamjit Anmol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕਿਆਂ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਚਲ ਵਸੇ।
image From instagram
ਹੋਰ ਪੜ੍ਹੋ : ਤਾਪਸੀ ਪੰਨੂ ਸਰਵੋਤਮ ਅਦਾਕਾਰਾ ਦੀ ਸੂਚੀ ‘ਚ ਸ਼ਾਮਿਲ, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ
ਸੈਂਕੜੇ ਗੀਤ ਅਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਦੇ ਅਚਾਨਕ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ ਜਿਨ੍ਹਾਂ ਦੀ ਹਮੇਸ਼ਾਂ ਘਾਟ ਰੜਕਦੀ ਰਹੇਗੀ । ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਦੇਵ ਥਰੀਕੇਵਾਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਲਿਖੇ ।
image From instagram
ਜੋ ਲੋਕਾਂ 'ਚ ਕਾਫੀ ਮਕਬੂਲ ਹੋਏ । ਉਨ੍ਹਾਂ ਵੱਲੋਂ ਲਿਖੇ ਕਿੱਸੇ ਅਤੇ ਕਲੀਆਂ ਨੂੰ ਕੁਲਦੀਪ ਮਾਣਕ ਅਤੇ ਹੋਰ ਕਈ ਗਾਇਕਾਂ ਨੇ ਗਾਇਆ ਜੋ ਕਿ ਲੋਕਾਂ ਵੱਲੋਂ ਅੱਜ ਵੀ ਪਸੰਦ ਕੀਤੇ ਜਾਂਦੇ ਨੇ । ਉਨ੍ਹਾਂ ਦਾ ਜਨਮ 1939 ਨੂੰ ਲੁਧਿਆਣਾ ਦੇ ਨਜ਼ਦੀਕ ਪਿੰਡ ਥਰੀਕੇਵਾਲਾ 'ਚ ਹੋਇਆ । ਦੇਵ ਥਰੀਕੇਵਾਲਾ ਦਾ ਅਸਲ ਨਾਂਅ ਹਰਦੇਵ ਸਿੰਘ ‘ਦਿਲਗੀਰ’ ਹੈ ਅਤੇ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਲਲਟੋਣ ਪਿੰਡ ਤੋਂ ਹਾਸਿਲ ਕੀਤੀ । ਉਨ੍ਹਾਂ ਦਾ ਵਿਆਹ ਪ੍ਰੀਤਮ ਕੌਰ ਨਾਲ ਹੋਇਆ ਜੋ ਕਿ ਬੀਤੀ ਜੁਲਾਈ 'ਚ ਉਨ੍ਹਾਂ ਦਾ ਸਾਥ ਛੱਡ ਗਏ । ਪੰਜਾਬੀ ਗੀਤਕਾਰੀ ਦੇ ਥੰਮ ਮੰਨ ਜਾਣ ਵਾਲੇ ਇਸ ਗੀਤਕਾਰ ਨੂੰ ਰਾਜਨੀਤੀ ਦੀ ਵੀ ਪੂਰੀ ਸਮਝ ਸੀ ।
View this post on Instagram