ਕਰੋੜਾਂ ਰੁਪਏ ਦੀ ਜਾਇਦਾਦ ਤੇ ਲਗਜ਼ਰੀ ਕਾਰਾਂ ਦੇ ਮਾਲਿਕ ਨੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਅੱਜ ਲੱਖਾਂ ਲੋਕ ਪਸੰਦ ਕਰਦੇ ਹਨ। ਉਹ ਆਪਣੇ ਕਾਮੇਡੀ ਦੇ ਅੰਦਾਜ਼ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹਨ। ਆਪਣੀ ਮਿਹਨਤ ਸਦਕਾ ਕਪਿਲ ਸ਼ਰਮਾ ਨੇ ਇਹ ਮੁਕਾਮ ਹਾਸਲ ਕੀਤਾ ਹੈ ਕਿ ਉਹ ਅੱਜ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਿਕ ਹਨ।
ਕਪਿਲ ਸ਼ਰਮਾ ਕਰੋੜਾਂ ਰੁਪਏ ਦੇ ਮਾਲਕ ਹਨ। ਇੱਕ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਇਸ ਸਮੇਂ 282 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਹਨ। ਉਹ ਆਪਣੇ ਕਾਮੇਡੀ ਸ਼ੋਅਜ਼ ਤੋਂ ਕਾਫੀ ਕਮਾਈ ਕਰਦੇ ਹਨ। ਕਪਿਲ ਇੱਕ ਸ਼ੋਅ ਲਈ ਲਗਭਗ 40 ਲੱਖ ਤੋਂ 90 ਲੱਖ ਰੁਪਏ ਚਾਰਜ ਕਰਦੇ ਹਨ। ਟੀਵੀ ਦੇ ਨਾਲ-ਨਾਲ ਉਹ ਫਿਲਮਾਂ ਵਿੱਚ ਵੀ ਹੱਥ ਅਜ਼ਮਾ ਚੁੱਕੇ ਹਨ।
ਇਸ ਤੋਂ ਇਲਾਵਾ ਕਪਿਲ ਕੋਲ ਕਈ ਲਗਜ਼ਰੀ ਕਾਰਾਂ ਦਾ ਵੀ ਕਲੈਕਸ਼ਨ ਹੈ। ਕਪਿਲ ਸ਼ਰਮਾ ਕੋਲ ਆਪਣੀ ਵੈਨਿਟੀ ਵੈਨ ਹੈ। ਇਸ ਦੀ ਕੀਮਤ ਕਰੀਬ 5.5 ਕਰੋੜ ਰੁਪਏ ਹੈ। ਉਸ ਕੋਲ ਰਾਇਲ ਐਨਫੀਲਡ ਬੁਲੇਟ 500 ਵੀ ਹੈ। ਇਸ ਤੋਂ ਇਲਾਵਾ ਕਪਿਲ ਸ਼ਰਮਾ ਕੋਲ ਇੱਕ ਮਰਸੀਡੀਜ਼ ਬੈਂਜ਼ S350 ਕਾਰ ਹੈ, ਜਿਸ ਦੀ ਕੀਮਤ 1.40 ਕਰੋੜ ਰੁਪਏ ਤੋਂ ਵੱਧ ਹੈ। ਉਸ ਕੋਲ ਇੱਕ ਰੇਂਜ ਰੋਵਰ ਈਵੋਕ ਅਤੇ ਇੱਕ ਵੋਲਵੋ XC90 ਕਾਰ ਵੀ ਹੈ।
ਜੇਕਰ ਕਪਿਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਰੜੇ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ। ਕਾਮਯਾਬੀ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਇਥੋਂ ਤੱਕ ਕੀ ਉਨ੍ਹਾਂ ਨੂੰ ਦੁਪੱਟੇ ਵੀ ਵੇਚਣੇ ਪਏ। ਇੱਕ ਵਾਰ ਜੇਬ ਖ਼ਰਚ ਕੱਢਣ ਲਈ ਕਪਿਲ ਨੂੰ ਟੈਲੀਫੋਨ ਬੂਥ 'ਤੇ ਵੀ ਕੰਮ ਕਰਨਾ ਪੈਂਦਾ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਇੱਕ ਇੰਟਰਵਿਊ 'ਚ ਕੀਤਾ ਹੈ।
ਖ਼ੁਦ ਦੇ ਸੰਘਰਸ਼ ਬਾਰ ਗੱਲ ਕਰਦਿਆਂ , ਕਪਿਲ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ 10ਵੀਂ ਜਮਾਤ 'ਚ ਪੜ੍ਹਦੇ ਸੀ ਤਾਂ ਉਸ ਸਮੇਂ ਜੇਬ ਖਰਚ ਲਈ ਟੈਲੀਫੋਨ ਬੂਥ 'ਤੇ ਕੰਮ ਕਰਦਾ ਸੀ। ਇੱਕ ਮੱਧ ਵਰਗੀ ਪਰਿਵਾਰ ਚੋਂ ਨਿਕਲ ਕੇ ਇੰਡਸਟਰੀ ਵਿੱਚ ਆਪਣੀ ਵੱਖਰੀ ਥਾਂ ਬਣਾਉਣ ਵਾਲੇ ਕਪਿਲ ਸ਼ਰਮਾ ਨੇ ਇੱਕ ਵਾਰ ਆਪਣਾ ਘਰ ਚਲਾਉਣ ਲਈ ਸਕਾਰਫ਼ ਵੀ ਵੇਚੇ ਸਨ।
ਆਪਣੇ ਇੰਟਰਵਿਊ ਵਿੱਚ ਕਪਿਲ ਨੇ ਦੱਸਿਆ ਸੀ ਇੱਕ ਸਮਾਂ ਸੀ ਜਦੋਂ ਕਪਿਲ ਸ਼ਰਮਾ ਆਪਣੇ ਪਿਤਾ ਦੀ ਮੌਤ ਨਾਲ ਪੂਰੀ ਤਰ੍ਹਾਂ ਟੁੱਟ ਗਏ ਸਨ। ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਕੈਂਸਰ ਸੀ। ਜਦੋਂ ਉਹ ਦਰਦ ਨਾਲ ਚੀਕੇ ਤਾਂ ਪਿਤਾ ਦਾ ਦੁੱਖ ਦੇਖ ਕੇ ਕਪਿਲ ਨੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਆਪਣੇ ਕੋਲ ਬੁਲਾਵੇ। ਪਿਤਾ ਦੀ ਮੌਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਿਆ ਸੀ। ਉਸਨੇ ਆਪਣੇ ਪਿਤਾ ਦੀ ਥਾਂ ਪੁਲਿਸ ਦੀ ਨੌਕਰੀ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ।