ਬਾਲੀਵੁੱਡ ਦੇ ਮਸ਼ਹੂਰ ਗਾਇਕ KK ਦੀ ਹੋਈ ਮੌਤ, ਸੰਗੀਤ ਜਗਤ ‘ਚ ਸੋਗ ਦੀ ਲਹਿਰ
ਖ਼ੂਬਸੂਰਤ ਆਵਾਜ਼ ਦੇ ਮਾਲਕ ਗਾਇਕ ਕੇ.ਕੇ ਦੀ ਮੌਤ ਹੋ ਗਈ ਹੈ। 53 ਸਾਲ ਦੇ ਮਸ਼ਹੂਰ ਗਾਇਕ ਦੀ ਮੌਤ ਕੋਲਕਤਾ 'ਚ ਆਪਣੇ ਇੱਕ ਪ੍ਰੋਗਰਾਮ ਦੌਰਾਨ ਅਚਾਨਕ ਬਿਮਾਰ ਪੈਣ 'ਤੇ ਹੋਈ। ਜਿਸ ਤੋਂ ਬਾਅਦ ਸੰਗੀਤ ਜਗਤ ਚ ਸੋਗ ਦੀ ਲਹਿਰ ਛਾਈ ਪਈ ਹੈ। ਸੋਸ਼ਲ ਮੀਡੀਆ ਉੱਤੇ ਕੇ.ਕੇ ਦੇ ਅਖੀਰਲੇ ਕੰਸਰਟ ਦੇ ਵੀਡੀਓ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ਸਾਹਮਣੇ ਆਏ ਹੈ, ਜਿਸ ‘ਚ ਸਿੰਗਰ ਕੇ.ਕੇ ਦੇ ਆਖਰੀ ਪਲ ਕੈਦ ਹੋਏ ਹਨ, ਉਹ ਕੰਸਰਟ ਤੋਂ ਬਾਹਰ ਨਿਕਲੇ ਹੋਏ ਨਜ਼ਰ ਆ ਰਹੇ ਹਨ। ਜਿਸ ਵਿੱਚ ਉਹ ਬਿਮਾਰ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਸਥਾਨ ਤੋਂ ਬਾਹਰ ਲਿਜਾਇਆ ਗਿਆ ਹੈ। ਕਥਿਤ ਤੌਰ 'ਤੇ ਉਸ ਦੀ ਛਾਤੀ ਵਿਚ ਦਰਦ ਹੋਇਆ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।
ਵੀਡੀਓ ਅਤੇ ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ- ਸਮਾਗਮ ਵਾਲੀ ਥਾਂ 'ਤੇ ਕੀਤੇ ਗਏ ਪ੍ਰਬੰਧਾਂ 'ਤੇ ਸਵਾਲ ਉਠਾਏ ਗਏ ਹਨ, ਜਿੱਥੇ ਕਥਿਤ ਤੌਰ 'ਤੇ ਏਅਰ ਕੰਡੀਸ਼ਨ ਕੰਮ ਨਹੀਂ ਕਰ ਰਿਹਾ ਸੀ ਅਤੇ ਗਰਮੀ ਝੁਲਸਾ ਰਹੀ ਸੀ।
ਗਾਇਕ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਪੋਸਟਮਾਰਟਮ ਦੀ ਰਿਪੋਰਟ ਜਲਦੀ ਆਉਣ ਦੀ ਉਮੀਦ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਦੇਸ਼ ਦੇ ਮਸ਼ਹੂਰ ਗਾਇਕ ਕੇ.ਕੇ ਦਾ ਮੰਗਲਵਾਰ ਨੂੰ ਕੋਲਕਾਤਾ ਵਿੱਚ ਦੇਹਾਂਤ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਜ਼ਰੂਲ ਮੰਚ ਵਿਖੇ ਇੱਕ ਕਾਲਜ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ।
ਕੇ.ਕੇ ਦੀ ਮੌਤ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਗਾਇਕ ਕੇ ਕੇ ਦੇ ਅਖਿਰਲੇ ਪਲਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ। ਸੰਗੀਤ ਸਮਾਰੋਹ ਦੇ ਦੌਰਾਨ ਕੇ.ਕੇ ਨੇ ਆਪਣਾ ਸਭ ਤੋਂ ਮਸ਼ਹੂਰ ਗੀਤ "ਹਮ ਰਹੇ ਯਾ ਨਾ ਰਹੇਂ ਕਲ, ਕਲ ਯਾਦ ਆਏਂਗੇ ਯੇ ਪਲ..." ਵੀ ਗਾਇਆ।
ਉਨ੍ਹਾਂ ਦੇ ਇਸ ਗੀਤ 'ਤੇ ਲੋਕ ਖੂਬ ਡਾਂਸ ਕਰ ਰਹੇ ਸਨ। ਪਰ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਕੇ.ਕੇ ਆਖਰੀ ਵਾਰ ਇਹ ਗੀਤ ਗਾ ਰਹੇ ਹਨ। ਪਰ ਸਮੇਂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੰਗੀਤ ਸਮਾਰੋਹ ਤੋਂ ਬਾਅਦ, ਕੇ ਕੇ ਨੇ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਜਦੋਂ ਕੇ.ਕੇ ਸੰਗੀਤ ਸਮਾਰੋਹ ਵਿੱਚ ਆਪਣੇ ਮਸ਼ਹੂਰ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ ਤਾਂ ਲੋਕ ਮੋਬਾਈਲ ਦੀ ਫਲੈਸ਼ ਲਾਈਟ ਜਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਕੇ.ਕੇ ਨੂੰ ਕ੍ਰਿਸ਼ਨ ਕੁਮਾਰ ਕੁਨਾਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੱਲ੍ਹ ਆਪਣੇ ਆਖ਼ਰੀ ਸੰਗੀਤ ਸਮਾਰੋਹ ਤੋਂ ਕੁਝ ਘੰਟਿਆਂ ਬਾਅਦ ਉਸ ਦਾ ਦਿਹਾਂਤ ਹੋ ਗਿਆ।
View this post on Instagram