ਬਾਲੀਵੁੱਡ ਦੀ ਮਸ਼ਹੂਰ ਗੀਤਕਾਰ ਮਾਇਆ ਗੋਵਿੰਦ ਦੀ ਹਾਲਤ ਗੰਭੀਰ, ਜ਼ੇਰੇ ਇਲਾਜ ਹਸਪਤਾਲ 'ਚ ਦਾਖਲ
ਬਾਲੀਵੁੱਡ ਦੀ ਮਸ਼ਹੂਰ ਗੀਤਕਾਰ ਮਾਇਆ ਗੋਵਿੰਦ ਪਿਛਲੇ ਲੰਮੇਂ ਸਮੇਂ ਤੋਂ ਬਿਮਾਰ ਹਨ। ਮਾਇਆ ਗੋਵਿੰਦ ਦੀ ਹਾਲਤ ਇਨ੍ਹੀਂ ਦਿਨੀਂ ਬਹੁਤ ਨਾਜ਼ੁਕ ਬਣੀ ਹੋਈ ਹੈ, ਉਹ ਜ਼ੇਰੇ ਇਲਾਜ ਹਸਪਤਾਲ ਵਿੱਚ ਦਾਖਲ ਹਨ। ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਅਜੈ ਗੋਵਿੰਦ ਨੇ ਸ਼ੇਅਰ ਕੀਤੀ ਹੈ।
ਮਾਇਆ ਗੋਵਿੰਦ 82 ਸਾਲਾਂ ਦੇ ਹਨ ਤੇ ਉਨ੍ਹਾਂ ਦੇ ਬੇਟੇ ਨੇ ਅਜੈ ਗੋਵਿੰਦ ਮਾਂ ਦਾ ਧਿਆਨ ਰੱਖ ਰਹੇ ਹਨ। ਅਜੈ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਉਮਰ ਸਬੰਧੀ ਮਾਇਆ ਗੋਵਿੰਦ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਲਖਨਊ ਵਿੱਚ ਜਨਮੀ ਮਾਇਆ ਗੋਵਿੰਦ ਨੇ ਕਥਕ ਵਿੱਚ ਮੁਹਾਰਤ ਹਾਸਲ ਕੀਤੀ ਹੈ। ਮਾਇਆ ਨੇ ਇੱਕ ਅਭਿਨੇਤਰੀ ਵਜੋਂ ਸਕ੍ਰੀਨ ਅਤੇ ਸਟੇਜ 'ਤੇ ਵੀ ਆਪਣਾ ਨਾਂਅ ਬਣਾਇਆ ਅਤੇ ਕਈ ਪੁਰਸਕਾਰ ਵੀ ਜਿੱਤੇ।
image From google
ਮਸ਼ਹੂਰ ਅਭਿਨੇਤਰੀ ਅਤੇ ਡਾਂਸਰ ਹੇਮਾ ਮਾਲਿਨੀ ਦਾ ਡਾਂਸ ਬੈਲੇ 'ਮੀਰਾ' ਮਾਇਆ ਵੱਲੋਂ ਲਿਖਿਆ ਗਿਆ ਹੈ।
ਦੱਸ ਦਈਏ ਕਿ 17 ਜਨਵਰੀ 1940 ਨੂੰ ਲਖਨਊ 'ਚ ਜਨਮੀ ਮਾਇਆ ਗੋਵਿੰਦ ਨੇ ਗ੍ਰੈਜੂਏਸ਼ਨ ਤੋਂ ਬਾਅਦ ਬੀ.ਐੱਡ ਕੀਤੀ। ਪਰਿਵਾਰ ਚਾਹੁੰਦਾ ਸੀ ਕਿ ਉਹ ਅਧਿਆਪਕ ਬਣੇ ਪਰ ਉਨ੍ਹਾਂ ਦੀ ਦਿਲਚਸਪੀ ਅਦਾਕਾਰੀ ਅਤੇ ਥੀਏਟਰ 'ਚ ਜ਼ਿਆਦਾ ਸੀ।ਮਾਇਆ, ਜੋ ਸ਼ੰਭੂ ਮਹਾਰਾਜ ਦੀ ਚੇਲਾ ਸੀ, ਕੱਥਕ ਦਾ ਬਹੁਤ ਅਭਿਆਸ ਕਰਦੀ ਸੀ। ਭਾਤਖੰਡੇ ਸੰਗੀਤ ਵਿਦਿਆਪੀਠ, ਲਖਨਊ ਤੋਂ ਗਾਇਕੀ ਦਾ ਚਾਰ ਸਾਲ ਦਾ ਕੋਰਸ ਵੀ ਕੀਤਾ। ਉਹ ਆਲ ਇੰਡੀਆ ਰੇਡੀਓ ਦੀ A ਸ਼੍ਰੇਣੀ ਦੀ ਕਲਾਕਾਰ ਰਹੀ ਹੈ।
image From google
ਸਾਲ 1970 ਵਿੱਚ, ਸੰਗੀਤ ਨਾਟਕ ਅਕਾਦਮੀ ਲਖਨਊ ਨੇ ਉਨ੍ਹਾਂ ਨੂੰ ਵਿਜੇ ਤੇਂਦੁਲਕਰ ਦੇ ਨਾਟਕ 'ਖਾਮੋਸ਼!' ਦਾ ਹਿੰਦੀ ਸੰਸਕਰਣ ਦਿੱਤਾ। ਅਦਾਲਤ ਜਾਰੀ ਹੈ ਵਿੱਚ ਸਰਵੋਤਮ ਅਦਾਕਾਰ ਲਈ ਅਵਾਰਡ ਦਿੱਤਾ ਗਿਆ। ਬਾਅਦ ਵਿੱਚ ਉਹ ਦਿੱਲੀ ਵਿੱਚ ਹੋਏ ਆਲ ਇੰਡੀਆ ਡਰਾਮਾ ਮੁਕਾਬਲੇ ਵਿੱਚ ਵੀ ਅੱਵਲ ਆਈ। ਉਹ ਫ਼ਿਲਮ 'ਤੋਹਫਾ ਮੁਹੱਬਤ ਕਾ 'ਚ ਵੀ ਕੰਮ ਕਰ ਚੁੱਕੀ ਹੈ।
ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤੀ ਡਾਂਸ ਕਰਦੇ ਹੋਏ ਦੀ ਵੀਡੀਓ, ਫੈਨਜ਼ ਨੂੰ ਆ ਰਹੀ ਹੈ ਬਹੁਤ ਪਸੰਦ
ਕਵਿਤਾ ਲਿਖਣ ਵਾਲੀ ਮਾਇਆ ਗੋਵਿੰਦ ਕਵੀ ਸੰਮੇਲਨਾਂ ਅਤੇ ਮੁਸ਼ਾਇਰਿਆਂ ਵਿੱਚ ਵੱਡਾ ਨਾਂ ਰਹੀ ਹੈ। ਦੇਸ਼-ਵਿਦੇਸ਼ 'ਚ ਹੋਣ ਵਾਲੇ ਕਵੀ ਸੰਮੇਲਨਾਂ ਵਿੱਚ ਲੋਕ ਦੂਰ-ਦੂਰ ਤੋਂ ਉਨ੍ਹਾਂ ਨੂੰ ਸੁਣਨ ਲਈ ਆਉਂਦੇ ਸਨ। ਮਾਇਆ ਗੋਵਿੰਦ, ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ 'ਚ ਸ਼ਿੰਗਾਰ ਅਤੇ ਵਿਛੋੜੇ ਦੇ ਪ੍ਰਗਟਾਵੇ ਨੂੰ ਸਥਾਨ ਦਿੱਤਾ, ਉਥੇ ਬ੍ਰਿਜ ਭਾਸ਼ਾ 'ਚ ਲਿਖੇ ਗਏ ਆਪਣੇ ਛੰਦ ਲਈ ਵੀ ਬਹੁਤ ਪ੍ਰਸਿੱਧੀ ਹਾਸਲ ਕੀਤੀ।
image From google
1972 ਵਿੱਚ ਇੱਕ ਗੀਤਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਾਇਆ ਗੋਵਿੰਦ ਨੇ ਲਗਭਗ 350 ਫਿਲਮਾਂ ਲਈ ਗੀਤ ਲਿਖੇ ਹਨ। 1979 'ਚ ਰਿਲੀਜ਼ ਹੋਈ ਫ਼ਿਲਮ 'ਸਾਵਨ ਕੋ ਆਨੇ ਦੋ' 'ਚ ਯਸੂਦਾਸ ਅਤੇ ਸੁਲਕਸ਼ਨਾ ਪੰਡਿਤ ਦੇ ਗਾਏ ਗੀਤ 'ਕਜਰੇ ਕੀ ਬਾਤੀ' ਨੇ ਉਸ ਨੂੰ ਕਾਫੀ ਪ੍ਰਸਿੱਧੀ ਦਿਲਾਈ।
ਮਾਇਆ ਗੋਵਿੰਦ ਦੇ ਬਿਮਾਰ ਹੋਣ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ।