ਗਣਪਤੀ ਵਿਸਰਜਨ ਦੌਰਾਨ ਧੀ ਸਾਯਸ਼ਾ ਨਾਲ ਨਜ਼ਰ ਆਏ ਮਸ਼ਹੂਰ ਐਂਕਰ ਮਨੀਸ਼ ਪੌਲ
Maniesh Paul with Daughter: ਦੇਸ਼ ਭਰ ਵਿੱਚ ਗਣੇਸ਼ ਉਤਸਵ ਦੀ ਧੂਮ ਹੈ। ਜਿਥੇ ਇੱਕ ਪਾਸੇ ਆਮ ਲੋਕ ਇਸ ਉਤਸਵ ਨੂੰ ਬੜੀ ਹੀ ਧੂਮਧਾਮ ਨਾਲ ਮਨਾ ਰਹੇ ਹਨ, ਉਥੇ ਹੀ ਦੂਜੇ ਪਾਸੇ ਕਈ ਬਾਲੀਵੁੱਡ ਸੈਲੇਬਸ ਨੇ ਵੀ ਆਪਣੇ ਘਰ ਗਣਪਤੀ ਬੱਪਾ ਦਾ ਸਵਾਗਤ ਕੀਤਾ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵੀਡੀਓ ਦੇ ਵਿੱਚ ਮਸ਼ਹੂਰ ਟੀਵੀ ਐਂਕਰ ਮਨੀਸ਼ ਪੌਲ ਆਪਣੀ ਧੀ ਨਾਲ ਨਜ਼ਰ ਆ ਰਹੇ ਹਨ।
image From instagram
ਹਰ ਸਾਲ ਵਾਂਗ ਕਈ ਟੀਵੀ ਜਗਤ ਤੇ ਬਾਲੀਵੁੱਡ ਸੈਲੇਬਸ ਨੇ ਆਪਣੇ ਘਰ ਵਿੱਚ ਗਣਪਤੀ ਬੱਪਾ ਦੀ ਸਥਾਪਨਾ ਕੀਤੀ ਸੀ। ਮਨੀਸ਼ ਪੌਲ ਨੇ ਵੀ ਆਪਣੇ ਘਰ ਬੱਪਾ ਦੀ ਮੂਰਤੀ ਸਥਾਪਿਤ ਕੀਤੀ ਹੈ। ਮਨੀਸ਼ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਦੇ ਨਾਲ ਹੀ ਮਨੀਸ਼ ਪੌਲ ਨੇ ਆਪਣੇ ਅਧਿਕਾਰਤ ਹੈਂਡਲ 'ਤੇ ਇੱਕ ਹੋਰ ਫੋਟੋ ਪੋਸਟ ਕੀਤੀ ਹੈ। ਇਸ 'ਚ ਉਹ ਆਪਣੀ ਪਤਨੀ ਸੰਯੁਕਤਾ ਨਾਲ ਗਣਪਤੀ ਬੱਪਾ ਦੀ ਮੂਰਤੀ ਨੂੰ ਵਿਸਰਜਨ ਲਈ ਲੈ ਕੇ ਜਾ ਰਹੇ ਹਨ।
image From instagram
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਮਨੀਸ਼ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮਨੀਸ਼ ਪੌਲ ਆਪਣੀ ਬੇਟੀ ਸਾਯਸ਼ਾ ਨਾਲ ਨਜ਼ਰ ਆ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਫਿਲਮ ਅਭਿਨੇਤਾ ਅਤੇ ਟੀਵੀ ਹੋਸਟ ਮਨੀਸ਼ ਪੌਲ ਆਪਣੀ ਨਿੱਜੀ ਜ਼ਿੰਦਗੀ ਨੂੰ ਕੈਮਰੇ ਤੋਂ ਬਹੁਤ ਦੂਰ ਰੱਖਦੇ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਮਨੀਸ਼ ਆਪਣੀ ਧੀ ਦੇ ਨਾਲ ਪਬਲਿਕ ਦੇ ਸਾਹਮਣੇ ਆਏ ਹਨ।
ਇਹ ਵੀਡੀਓ ਗਣਪਤੀ ਵਿਸਰਜਨ ਦੇ ਸਮੇਂ ਦੀ ਹੈ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਨੀਸ਼ ਪੌਲ ਆਪਣੀ ਧੀ ਦਾ ਹੱਥ ਫੜ ਕੇ ਤੁਰਦੇ ਹੋਏ ਨਜ਼ਰ ਆ ਰਹੇ ਹਨ। ਪਿਉ ਤੇ ਧੀ ਨੇ ਮੈਚਿੰਗ ਰੰਗ ਦੇ ਕੱਪੜੇ ਪਾਏ ਹੋਏ ਹਨ। ਮਨੀਸ਼ ਇੱਕ ਸੁਰੱਖਿਅਕ ਪਿਤਾ ਵਾਂਗ ਆਪਣੀ ਧੀ ਦੀ ਦੇਖਭਾਲ ਕਰ ਰਹੇ ਹਨ।
image From instagram
ਹੋਰ ਪੜ੍ਹੋ: Mega Blockbuster: ਦੀਪਿਕਾ ਪਾਦੂਕੋਣ ਵੀ 'ਮੈਗਾ ਬਲਾਕਬਸਟਰ' ਦੀ ਟੀਮ 'ਚ ਹੋਈ ਸ਼ਾਮਿਲ, ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ
ਸੋਸ਼ਲ ਮੀਡੀਆ 'ਤੇ ਹਰ ਕੋਈ ਮਨੀਸ਼ ਪੌਲ ਅਤੇ ਉਸ ਦੀ ਧੀ ਖੂਬ ਤਾਰੀਫ ਕਰ ਰਿਹਾ ਹੈ। ਇਸ ਦੇ ਨਾਲ ਹੀ ਕਈ ਲੋਕ ਉਨ੍ਹਾਂ ਦੀ ਬੇਟੀ ਸਾਯਸ਼ਾ ਦੀ ਸਾਦਗੀ ਨੂੰ ਵੀ ਬਹੁਤ ਪਸੰਦ ਕਰ ਰਹੇ ਹਨ। ਕੁਝ ਯੂਜ਼ਰਸ ਹੈਰਾਨ ਹਨ ਕਿ ਮਨੀਸ਼ ਪੌਲ ਦੀ ਧੀ ਇੰਨੀ ਜਲਦੀ ਵੱਡੀ ਹੋ ਗਈ ਹੈ।
View this post on Instagram