ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਮ ਕਪੂਰ ਦੀ ਪਤਨੀ ਨੇ ਸਾਂਝੀ ਕੀਤੀ ਹਨੀਮੂਨ ਦੀ ਤਸਵੀਰ

Reported by: PTC Punjabi Desk | Edited by: Shaminder  |  September 14th 2021 10:52 AM |  Updated: September 14th 2021 10:52 AM

ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਾਮ ਕਪੂਰ ਦੀ ਪਤਨੀ ਨੇ ਸਾਂਝੀ ਕੀਤੀ ਹਨੀਮੂਨ ਦੀ ਤਸਵੀਰ

ਟੀਵੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਰਾਮ ਕਪੂਰ  (Ram Kapoor) ਦੀ ਪਤਨੀ ਗੌਤਮੀ ਕਪੂਰ  (Gautmi Kapoor) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਹਨੀਮੂਨ ਦੀ ਤਸਵੀਰ ਸਾਂਝੀ ਕੀਤੀ ਹੈ ।  ਦੋਵੇਂ 2003 ‘ਚ ਵਿਆਹ ਦੇ ਬੰਧਨ ‘ਚ ਬੱਝੇ ਸਨ । ਦੋਵੇਂ ਆਪਣੀ ਮੈਰਿਡ ਲਾਈਫ ਨੂੰ ਖੂਬ ਇਨਜੁਆਏ ਕਰ ਰਹੇ ਹਨ । ਗੌਤਮੀ ਕਪੂਰ ਅਤੇ ਰਾਮ ਕਪੂਰ ਇਸ ਤਸਵੀਰ ‘ਚ ਬਹੁਤ ਹੀ ਫਿੱਟ ਅਤੇ ਖੂਬਸੂਰਤ ਦਿਖਾਈ ਦੇ ਰਹੇ ਹਨ ।

Ram Kapoor -min Image From Instagram

ਹੋਰ ਪੜ੍ਹੋ : ਨਵਰਾਜ ਹੰਸ ਨੇ ਜਦੋਂ ਕਿਹਾ ‘ਮੇਰੀ ਵਾਈਫ ਬਹੁਤ ਲੜਦੀ ਹੈ’, ਪਤਨੀ ਨੇ ਦਿੱਤਾ ਇਸ ਤਰ੍ਹਾਂ ਜਵਾਬ

ਗੌਤਮੀ ਬਲੈਕ ਸਵਿਮ ਸੂਟ ‘ਚ ਨਜ਼ਰ ਆ ਰਹੀ ਹੈ । ਉੱਥੇ ਹੀ ਰਾਮ ਕਪੂਰ ਸ਼ਰਟ ਲੈੱਸ ਹਨ ਅਤੇ ਕਾਲਾ ਚਸ਼ਮਾ ਉਨ੍ਹਾਂ ਦੀ ਲੁੱਕ ‘ਚ ਚਾਰ ਚੰਨ ਲਾ ਰਿਹਾ ਹੈ । ਰਾਮ ਕਪੂਰ ਨੇ ਟੀਵੀ ਸੀਰੀਅਲ ‘ਬੜੇ ਅੱਛੇ ਲਗਤੇ ਹੈਂ’ ਦੇ ਨਾਲ ਆਪਣੀ ਖ਼ਾਸ ਪਛਾਣ ਬਣਾਈ ਅਤੇ ਇਸ ਸੀਰੀਅਲ ਤੋਂ ਬਾਅਦ ਉਹ ਘਰ-ਘਰ ‘ਚ ਪਛਾਣੇ ਜਾਣ ਲੱਗ ਪਏ ਸਨ ।

Ram Kapoor,, -min Image From Instagram

ਉਨ੍ਹਾਂ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਟੀਵੀ ਸੀਰੀਅਲਸ ਜਿਵੇਂ ਕਿ ‘ਦਿਲ ਕੀ ਬਾਤੇਂ ਦਿਲ ਹੀ ਜਾਨੇਂ’, ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਕਸਮ ਸੇ’ ‘ਚ ਵੀ ਕੰਮ ਕੀਤਾ ਹੈ । ਪਰ ਉੇਨ੍ਹਾਂ ਨੂੰ ਪਛਾਣ ਮਿਲੀ ਤਾਂ ‘ਬੜੇ ਅੱਛੇ ਲਗਤੇ ਹੈਂ’ ਦੇ ਨਾਲ ।ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਰਾਮ ਕਪੂਰ ਨੂੰ ‘ਕਾਰਤਿਕ ਕਾਲਿੰਗ ਕਾਰਤਿਕ’, ‘ਸ਼ਾਦੀ ਕੇ ਸਾਈਡ ਇਫੈਕਟ’ ਸਣੇ ਕਈ ਫ਼ਿਲਮਾਂ ‘ਚ ਵੇਖਿਆ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network