ਮਸ਼ਹੂਰ ਅਦਾਕਾਰ ਮਿਹਿਰ ਦਾਸ ਦਾ ਦਿਹਾਂਤ, ਕਈ ਅਦਾਕਾਰਾਂ ਨੇ ਜਤਾਇਆ ਦੁੱਖ
ਬਾਲੀਵੁੱਡ ਇੰਡਸਟਰੀ ‘ਚ ਜਿੱਥੇ ਕਈ ਸੈਲੀਬ੍ਰੇਟੀਜ਼ ਕੋਰੋਨਾ ਵਾਇਰਸ ਦੇ ਨਾਲ ਜੂਝ ਰਹੇ ਹਨ ।ਉੱਥੇ ਹੀ ਉੜੀਆ ਸਿਨੇਮਾ ਤੋਂ ਵੀ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਮਸ਼ਹੂਰ ਅਦਾਕਾਰ ਮਿਹਿਰ ਦਾਸ(Mihir das) ਦਾ ਦਿਹਾਂਤ (Death) ਹੋ ਗਿਆ ਹੈ । ਉਹ ਕਿਡਨੀ ਸਬੰਧ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਸਣੇ ਕਈ ਪ੍ਰਸਿੱਧ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਦੇ ਨਾਲ ਹੀ ਸੀਐੱਮ ਨੇ ਵੀ ਉਨ੍ਹਾਂ ਦੇ ਦਿਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ।
image From google
ਹੋਰ ਪੜ੍ਹੋ : ਜੋੜਾਂ ‘ਚ ਦਰਦ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਖ਼ੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਦਰਦ ‘ਚ ਮਿਲੇਗੀ ਰਾਹਤ
ਦਿੱਗਜ ਅਭਿਨੇਤਾ ਮਿਹਿਰ ਦਾਸ ਨੇ 1979 ‘ਚ ਫਿਲਮ ‘ਮਥੁਰਾ ਵਿਜੇ’ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ‘ਚ ਮੂ ਤਾਚੇ ਲਵ ਕਰੂਚੀ, ਲਕਸ਼ਮੀ ਪ੍ਰਤਿਮਾ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ। ਹਾਲਾਂਕਿ ਉਹ ਕਾਫੀ ਸਮੇਂ ਤੋਂ ਇੰਡਸਟਰੀ ਤੋਂ ਦੂਰ ਸੀ।
image From google
ਉੱਘੇ ਅਦਾਕਾਰ ਮਿਹਿਰ ਦਾਸ ਨੂੰ ਵੀ ਉਨ੍ਹਾਂ ਦੀ ਅਦਾਕਾਰੀ ਲਈ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਮਿਹਿਰ ਦਾਸ ਨੂੰ ਉਨ੍ਹਾਂ ਦੀ ਫਿਲਮ ‘ਲਕਸ਼ਮੀ ਪ੍ਰਤਿਮਾ’ ਲਈ ਸੂਬਾ ਸਰਕਾਰ ਵੱਲੋਂ ਸਰਵੋਤਮ ਅਦਾਕਾਰ ਦਾ ਐਵਾਰਡ ਵੀ ਦਿੱਤਾ ਗਿਆ ਸੀ।
Condoling the death of Odia actor Mihir Das, Prime Minister Narendra Modi said that his creative performances won many hearts in his long film career.
Veteran Odia actor Das died at a hospital in Cuttack on Tuesday. pic.twitter.com/oTS4pN8erN
— ANI (@ANI) January 11, 2022
ਉੜੀਆ ਦੇ ਕਈ ਅਦਾਕਾਰਾਂ ਨੇ ਮਿਹਿਰ ਦਾਸ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ । ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਮਹਾਨ ਅਦਾਕਾਰ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਦੇ ਨਾਲ ਹੀ ਪੀਐੱਮ ਨੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਹੌਸਲਾ ਰੱਖਣ ਲਈ ਕਿਹਾ ।