ਕਰੀਨਾ ਕਪੂਰ ਦੇ ਦੂਜੇ ਬੱਚੇ ਨੂੰ ਲੈ ਕੇ ਪਰਿਵਾਰ ਉਤਸ਼ਾਹਿਤ, ਕਿਸੇ ਵੀ ਸਮੇਂ ਹੋ ਸਕਦੀ ਹੈ ਡਿਲੀਵਰੀ, ਚਾਹੁਣ ਵਾਲਿਆਂ ਵੱਲੋਂ ਤੋਹਫੇ ਭੇਜਣੇ ਸ਼ੁਰੂ
ਕਰੀਨਾ ਕਪੂਰ ਖ਼ਾਨ ਕਿਸੇ ਵੀ ਸਮੇਂ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ । ਉਨ੍ਹਾਂ ਦੇ ਪਤੀ ਵੀ ਆਪਣੇ ਸਾਰੇ ਸ਼ੂਟਿੰਗ ਸ਼ੈਡਿਊਲ ਕੈਂਸਲ ਕਰਕੇ ਕਰੀਨਾ ਦਾ ਖ਼ਾਸ ਖਿਆਲ ਰੱਖ ਰਹੇ ਹਨ।
ਉੱਥੇ ਹੀ ਕਰੀਨਾ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਉਸ ਦੇ ਘਰ ਗਿਫਟ ਭਿਜਵਾਉਣੇ ਵੀ ਸ਼ੁਰੁ ਕਰ ਦਿੱਤੇ ਹਨ ।
ਹੋਰ ਪੜ੍ਹੋ : ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ ਦਾ ਨਵਾਂ ਗੀਤ ਹੋਇਆ ਰਿਲੀਜ਼
ਦੀ ਮਾਂ ਬਬੀਤਾ ਕਪੂਰ ਵੀ ਕਰੀਨਾ ਦੇ ਨਾਲ ਹਨ ਅਤੇ ਇਸ ਸਮੇਂ ਸਾਰਾ ਪਰਿਵਾਰ ਘਰ ‘ਚ ਨਵੇਂ ਮਹਿਮਾਨ ਦੇ ਆਉਣ ਦੀ ਤਿਆਰੀ ਕਰ ਰਿਹਾ ਹੈ ।
ਕਰੀਨਾ ਕਪੂਰ ਖਾਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੋਹਫੇ ਨੂੰ ਸ਼ੇਅਰ ਕੀਤਾ ਤੇ ਭੇਜਣ ਵਾਲਿਆਂ ਦਾ ਧੰਨਵਾਦ ਕੀਤਾ। ਫੁੱਲ, ਚੌਕਲੇਟ, ਬੇਬੀ ਪ੍ਰੋਡਕਟਸ ਜਿਹੇ ਤੋਹਫੇ ਲਗਾਤਾਰ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।
View this post on Instagram
ਦੱਸਿਆ ਜਾ ਰਿਹਾ ਕਿ ਕਰੀਨਾ ਕਪੂਰ ਦੀ ਬੱਚੇ ਨੂੰ ਜਨਮ ਦੇਣ ਦੀ ਡੇਟ ਵੇਲੇਂਟਾਇਨ ਡੇਅ ਦੇ ਆਸ-ਪਾਸ ਸੀ, ਪਰ ਇੰਤਜ਼ਾਰ ਅਜੇ ਵੀ ਬਰਕਰਾਰ ਹੈ। ਕਰੀਨਾ ਕਿਸੇ ਵੀ ਪਲ ਹੁਣ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ।