ਗਾਇਕ ਛੀਨਾ ਤੇ ਜੋਤੀ ਗਿੱਲ ਆਪਣੇ ਨਵੇਂ ਗੀਤ ‘ਫੇਕ ਫੋਟੋਜ’ ਨਾਲ ਕਰਵਾ ਰਹੇ ਨੇ ਅੱਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਪੰਜਾਬੀ ਗਾਇਕ ਛੀਨਾ ਜੋ ਕਿ ਆਪਣੇ ਨਵੇਂ ਗੀਤ ‘ਫੇਕ ਫੋਟੋਜ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਗਾਇਕੀ ‘ਚ ਛੀਨਾ ਦਾ ਸਾਥ ਦੇ ਰਹੇ ਨੇ ਪੰਜਾਬੀ ਗਾਇਕਾ ਜੋਤੀ ਗਿੱਲ। ਦੋਵਾਂ ਗਾਇਕਾਂ ਨੇ ਇਸ ਗੀਤ ਨੂੰ ਬਹੁਤ ਹੀ ਖ਼ੂਬਸਰੂਤੀ ਦੇ ਨਾਲ ਗਾਇਆ ਹੈ। ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।
ਹੋਰ ਵੇਖੋ:ਜ਼ਿੰਦਗੀ ਦੀ ਸੱਚਾਈਆਂ ਨਾਲ ਰੁ-ਬ-ਰੂ ਕਰਵਾਉਂਦਾ ਆਰ ਨੇਤ ਦਾ ਧਾਰਮਿਕ ਗੀਤ ‘ਬਾਬਾ ਨਾਨਕ’ ਹੋਇਆ ਰਿਲੀਜ਼, ਦੇਖੋ ਵੀਡੀਓ
ਗਾਣੇ ਦੇ ਬੋਲ ਨਾਮੀ ਗੀਤਕਾਰ ਗੁਰਤੇਜ ਉਗੋਕੇ ਦੀ ਕਲਮ ‘ਚੋਂ ਨਿਕਲੇ ਹਨ ਤੇ ਰਵੀ ਸ਼ੰਕਰ ਨੇ ਆਪਣੇ ਮਿਊਜ਼ਿਕ ਦੇ ਨਾਲ ਗੀਤ ਨੂੰ ਚਾਰ ਚੰਨ ਲਗਾਇਆ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਬੀ ਟੂ ਗੈਦਰਸ ਵੱਲੋਂ ਤਿਆਰ ਕੀਤਾ ਗਿਆ ਹੈ। ਫੇਕ ਫੋਟੋਜ ਜੋ ਕਿ ਚੱਕਵੀਂ ਬੀਟ ਵਾਲਾ ਗਾਣਾ ਹੈ ਤੇ ਗਾਣੇ ਨੂੰ ਬਰੈਂਡ ਮੇਕਰਜ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।